ਗੁਰੂ ਗੋਬਿੰਦ ਸਿੰਘ ਲਾਅ ਕਾਲਜ ’ਚ ਇੰਟਰਾ ਮੂਟ ਕੋਰਟ ਮੁਕਾਬਲਾ
ਪੱਤਰ ਪ੍ਰੇਰਕ
ਗਿੱਦੜਬਾਹਾ, 19 ਮਾਰਚ
ਗੁਰੂ ਗੋਬਿੰਦ ਸਿੰਘ ਲਾਅ ਕਾਲਜ ਵਿੱਚ ਇੰਟਰਾ ਮੂਟ (ਕਾਲਪਨਿਕ) ਕੋਰਟ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਇੱਕ ਕਾਲਪਨਿਕ ਅਪਰਾਧਿਕ ਮਾਮਲਾ ਸੀ ਜੋ ਭਾਰਤੀ ਨਿਆਂ ਸੰਹਿਤਾ ਦੀ ਧਾਰਾ 78 ਅਤੇ ਤੇਜ਼ਾਬੀ ਹਮਲੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 124 ਵਰਗੇ ਅਪਰਾਧਾਂ ’ਤੇ ਅਧਾਰਤ ਸੀ। ਇਸ ਮਾਮਲੇ ਵਿੱਚ ਸਿਵਲ ਜੱਜ ਸੀਨੀਅਰ ਡਿਵੀਜ਼ਨ ਅਤੇ ਚੀਫ਼ ਜੁਡੀਸ਼ਲ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਡਾ. ਗਗਨਦੀਪ ਕੌਰ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਗੁਰਮੀਤ ਮਾਨ, ਸਤਵੀਰ ਔਲਖ, ਪੀਸੀ ਗਰਗ, ਪ੍ਰਮੋਦ ਕੁਮਾਰ, ਰਾਜੀਵ ਮੁੰਜਾਲ, ਨੀਤੂ ਸ਼ਰਮਾ, ਸਮੂਹ ਵਕੀਲ ਅਤੇ ਆਂਚਲ ਬੇਦੀ ਮੌਜੂਦ ਸਨ। ਇਸ ਮੁਕਾਬਲੇ ਵਿੱਚ, ਬੀਐੱਲਐੱਲਬੀ ਆਨਰਜ਼ ਦੇ ਚੌਥੇ ਸਮੈਸਟਰ ਦੇ ਵਿਦਿਆਰਥਣਾਂ ਤਮੰਨਾ, ਵੰਸ਼ਿਕਾ ਅਤੇ ਰਾਜਵੀਰ ਦੀ ਟੀਮ ਨੇ ਪਹਿਲਾ ਅਤੇ ਬੀਐੱਲਐੱਲਬੀ ਆਨਰਜ਼ ਦੇ ਦੂਜੇ ਸਮੈਸਟਰ ਦੀਆਂ ਵਿਦਿਆਰਥਣਾਂ ਰੇਣੂਕਾ, ਸਹਿਜਦੀਪ ਅਤੇ ਮੁਸਕਾਨ ਦੀ ਟੀਮ ਨੇ ਦੂਜਾ ਇਨਾਮ ਜਿੱਤਿਆ। ਸੋਨੀਆ ਨੂੰ ਸਰਵੋਤਮ ਖੋਜਕਰਤਾ ਪੁਰਸਕਾਰ ਅਤੇ ਰੇਣੂਕਾ ਨੂੰ ਸਰਵੋਤਮ ਬੁਲਾਰੇ ਦਾ ਪੁਰਸਕਾਰ ਦਿੱਤਾ ਗਿਆ। ਡਾ. ਗਗਨਦੀਪ ਕੌਰ ਨੇ ਬੱਚਿਆਂ ਨੂੰ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ ਜ਼ਿਲ੍ਹੇ ਵਿੱਚ ਉਪਲਬਧ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾਇਰੈਕਟਰ ਕਰਨਲ ਸੁਧਾਂਸ਼ੂ, ਆਰੀਆ, ਪ੍ਰਿੰਸੀਪਲ ਡਾ. ਆਰਕੇ ਉੱਪਲ, ਪ੍ਰਿੰਸੀਪਲ ਗੁਰਮੇਲ ਸਿੰਘ ਮੌਜੂਦ ਸਨ। ਪ੍ਰਿੰਸੀਪਲ ਡਾ. ਆਰ.ਪੀ. ਵਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ।