ਖਾਦਾਂ ਅਤੇ ਬੀਟੀ ਕਾਟਨ ਦੇ ਰੇਟਾਂ ’ਚ ਵਾਧੇ ਦੀ ਨਿਖੇਧੀ
04:34 AM Apr 15, 2025 IST
ਪੱਤਰ ਪ੍ਰੇਰਕ
Advertisement
ਸ਼ਹਿਣਾ, 14 ਅਪਰੈਲ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਸੰਗਠਨ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖਾਦ ਅਤੇ ਬੀ.ਟੀ. ਕਾਟਨ ਬੀਜ ਦੇ ਰੇਟਾਂ ’ਚ ਵਾਧਾ ਕਰਕੇ ਕਿਸਾਨਾਂ ਨੂੰ ਹੋਰ ਆਰਥਿਕ ਸੰਕਟ ਵਿਚ ਧੱਕ ਦਿੱਤਾ ਗਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਮਹਿੰਗਾਈ ਤੇ ਉਪਰੋਂ ਮਹਿੰਗੀਆਂ ਕੀੜੇਮਾਰ ਦਵਾਈਆਂ, ਡੀਜ਼ਲ ਅਤੇ ਖੇਤੀ ਸੰਦਾਂ ਨੇ ਪਹਿਲਾਂ ਹੀ ਕਿਸਾਨਾਂ ਨੂੰ ਆਰਥਿਕ ਰੂਪ ’ਚ ਕੰਗਾਲ ਕੀਤਾ ਹੋਇਆ ਹੈ। ਹੁਣ ਬੀਜ ਅਤੇ ਖਾਦਾਂ ਦੇ ਰੇਟਾਂ ਵਿਚ ਵਾਧਾ ਕਰਕੇ ਹੋਰ ਸੱਟ ਮਾਰ ਦਿੱਤੀ ਹੈ।
Advertisement
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਪਿਛਲੀਆਂ ਦੋ ਵਾਰੀਆਂ ਵਿਚ ਲੋਕਾਂ ਸਭਾ ਚੋਣਾਂ ਵੇਲੇ ਕਿਸਾਨ ਦੀ ਆਮਦਨ ਦੁੱਗਣੀ ਕਰਨ ਦਾ ਐਲਾਨ ਅਤੇ ਵਾਅਦਾ ਕੀਤਾ ਸੀ, ਪ੍ਰੰਤੂ ਇਹ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ। ਕਿਸਾਨ ਆਗੂ ਨੇ ਮੰਗ ਕੀਤੀ ਕਿ ਘਾਟੇ ਦਾ ਧੰਦਾ ਸਿੱਧ ਹੋ ਰਹੀ ਕਿਸਾਨੀ ਨੂੰ ਬਚਾਉਣ ਲਈ ਸਰਕਾਰ ਖਾਦ ਅਤੇ ਬੀਜ ਦੇ ਰੇਟ ਘੱਟ ਕਰੇ।
Advertisement