ਡਿਪਲੋਮਾ ਇਨ ਕੰਪਿਊਟਰ ਐਨੀਮੈਸ਼ਨ ’ਚ ਸ਼ਾਨਦਾਰ ਪ੍ਰਦਰਸ਼ਨ
05:48 AM May 13, 2025 IST
ਜਲੰਧਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਡਿਪਲੋਮਾ ਇਨ ਕੰਪਿਊਟਰ ਐਨੀਮੈਸ਼ਨ ਪਹਿਲਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥਣ ਪ੍ਰਿਆ ਨੇ 10 ਵਿੱਚੋਂ 7.50 ਐੱਸਜੀਪੀਏ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿੱਚੋਂ ਪਹਿਲਾ ਵਿਦਿਆਰਥਣ ਰਮਨੀਤ ਕੌਰ ਅਤੇ ਦਿਕਸ਼ਾ ਨੇ 7.00 ਐੱਸਜੀਪੀਏ. ਪ੍ਰਾਪਤ ਕਰਕੇ ਸਾਂਝੇ ਰੂਪ ਵਿਚ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਧਾਨ ਗਵਰਨਿੰਗ ਕੌਂਸਲ ਬਲਬੀਰ ਕੌਰ ਨੇ ਵਿਸ਼ੇਸ਼ ਤੌਰ ’ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ। ਇਸ ਮੌਕੇ ਪ੍ਰੋ. ਸੰਜੀਵ ਕੁਮਾਰ ਆਨੰਦ, ਮੁਖੀ ਕੰਪਿਊਟਰ ਸਾਇੰਸ ਤੇ ਆਟੀ.ਟੀ. ਵਿਭਾਗ, ਡਾ. ਦਲਜੀਤ ਕੌਰ, ਪ੍ਰੋ. ਨਵਨੀਤ ਕੌਰ, ਪ੍ਰੋ. ਰੀਤਿਕਾ ਅਤੇ ਪ੍ਰੋ. ਜਸਜੀਤ ਸਿੰਘ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement