ਕ੍ਰਿਕਟ ਮੁਕਾਬਲੇ ’ਚ ਲੇਹਲ ਨੇ ਬਾਜ਼ੀ ਮਾਰੀ
05:38 AM Apr 05, 2025 IST
ਲਹਿਰਾਗਾਗਾ: ਇੱਥੇ ਬੀ ਆਰ ਅੰਬੇਡਕਰ ਸਟੇਡੀਅਮ ਵਿੱਚ ਬਾਬਾ ਦੀਪ ਸਿੰਘ ਕ੍ਰਿਕਟ ਕਲੱਬ ਵੱਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਕਈ ਸੂਬਿਆਂ ਤੋਂ ਚਾਲੀ ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਵਿਗਿਆਨ, ਖਾਣਾਂ, ਜਲ ਸਰੋਤ ਅਤੇ ਭੂਮੀ ਦੀ ਸੰਭਾਲ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਫਾਈਨਲ ਮੁਕਾਬਲੇ ਵਿਚ ਲੇਹਲ ਕਲਾਂ ਦੀ ਟੀਮ ਜੇਤੂ ਰਹੀ ਅਤੇ ਦੂਜੇ ਨੰਬਰ ’ਤੇ ਬਰੇਟਾ ਮੰਡੀ ਦੀ ਟੀਮ ਰਹੀ, ਮੈਨ ਆਫ ਸੀਰੀਜ਼ ਜੱਸਾ ਬਰੇਟਾ, ਬੈਸਟ ਮੈਨ ਯਾਦੂ ਸੰਗਰੇਰੀ, ਬੈਸਟ ਬੋਲਰ ਹੈਪੀ ਬਰੇਟਾ ਰਹੇ। ਜੇਤੂ ਟੀਮਾਂ ਅਤੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਕੈਬਨਿਟ ਮੰਤਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। -ਪੱਤਰ ਪ੍ਰੇਰਕ
Advertisement
Advertisement