ਕੋਟਲੀ ਖ਼ਿਲਾਫ਼ ਸਿਆਸੀ ਬਦਲਾਖੋਰੀ ਤਹਿਤ ਕੇਸ ਦਰਜ ਕਰਨਾ ਮੰਦਭਾਗਾ: ਕਰਵਲ
ਜਲੰਧਰ, 3 ਮਈ
ਲੋਕ ਹਿੱਤਾਂ ਲਈ ਸੰਘਰਸ਼ੀਲ ਰਹਿਣ ਵਾਲੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਸਾਥੀਆਂ ਖ਼ਿਲਾਫ਼ ਸਿਆਸੀ ਬਦਲਾਖੋਰੀ ਤਹਿਤ ਮੁਕੱਦਮਾ ਦਰਜ ਕਰਨਾ ਮੰਦਭਾਗਾ ਹੈ। ਇਹ ਪ੍ਰਗਟਾਵਾ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ, ਦਸਵਿੰਦਰ ਕੁਮਾਰ ਚਾਂਦ ਤੇ ਹੋਰ ਕਾਂਗਰਸੀ ਵਰਕਰਾਂ ਨੇ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਭੋਗਪੁਰ ਸ਼ੂਗਰ ਮਿੱਲ ਵਿੱਚ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਣਗੌਲਿਆ ਕਰਕੇ ਧੱਕੇ ਨਾਲ ਬਾਇਓ ਗੈਸ ਪਲਾਂਟ ਸਥਾਪਤ ਕਰਨ ਜਾ ਰਹੀ ਹੈ, ਜਿਸ ਦਾ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਨੈਤਿਕ ਜ਼ਿੰਮੇਵਾਰੀ ਤਹਿਤ ਸੱਚ ਦਾ ਸਾਥ ਦੇ ਰਹੇ ਸਨ। ਉਨ੍ਹਾਂ ਅਤੇ ਸੰਘਰਸ਼ੀਲ ਸਾਥੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਨਾ ਨਿੰਦਣਯੋਗ ਹੈ, ਜੋ ਸਿਆਸੀ ਬਦਲਾਖੋਰੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਨਤੀਜਾ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ। ਇਸ ਮੌਕੇ ਪਰਮਜੀਤ ਸਿੰਘ ਸੋਢੀ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਕਾਲਰਾ ਗੁਰਬਿੰਦਰ ਸਿੰਘ ਸੁੱਖਾ, ਜਨਰਲ ਸਕੱਤਰ ਮਹਿਲਾ ਵਿੰਗ ਪੰਜਾਬ ਕਾਂਗਰਸ ਨਿਧੀ ਤਿਵਾੜੀ, ਸੀਨੀਅਰ ਯੂਥ ਕਾਂਗਰਸੀ ਆਗੂ ਵਰੁਣ ਚੋਡਾ, ਵਰਿੰਦਰ ਬਾਵਾ, ਬਲਵੀਰ ਸਿੰਘ, ਜਗਦੀਪ ਢੱਡਾ, ਉੱਪ ਪ੍ਰਧਾਨ ਜ਼ਿਲ੍ਹਾ ਦਿਹਾਤੀ ਕਾਂਗਰਸ ਰਾਜੇਸ਼ ਕੁਮਾਰ ਰਾਜੂ, ਰਾਮ ਲਾਲ (ਸਨੀ ਗਿੱਲ) ਸਰਪੰਚ ਚੋਮੋ ਗੁਰਦੀਪ ਸਿੰਘ, ਜੱਸੀ ਵਿਕਰਮ ਸਿੰਘ, ਜਸਕਰਨ ਸਿੰਘ, ਅਜੇ ਸਿੰਗਾਰੀ, ਜੋਗਿੰਦਰ ਪਾਲ ਕੌਂਸਲਰ ਅਤੇ ਗਿਆਨ ਚੰਦ ਹਾਜ਼ਰ ਸਨ।