ਕੈਂਪ ਦੌਰਾਨ ਸੌ ਤੋਂ ਵੱਧ ਮਰੀਜ਼ਾਂ ਦੀ ਸਿਹਤ ਦੀ ਜਾਂਚ
05:55 AM Apr 17, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 16 ਅਪਰੈਲ
ਮਾਰਕੰਡਾ ਨੈਸ਼ਨਲ ਕਾਲਜ ’ਚ ਭਾਰਤ ਗਰੁੱਪ ਆਫ ਇੰਸਟੀਚਿਊਸ਼ਨਜ ਬਾਬੈਨ ਦੇ ਸਹਿਯੋਗ ਨਾਲ ਮੁਫਤ ਸਿਹਤ ਜਾਂਚ ਕੈਂਪ ਲਾਇਆ ਗਿਆ। ਕੈਂਪ ਵਿੱਚ ਕਾਲਜ ਦੇ ਵਿਦਿਆਰਥੀਆਂ,ਫੈਕਲਟੀ ਮੈਂਬਰਾਂ ਤੇ ਆਮ ਲੋਕਾਂ ਸਣੇ 100 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਤੇ ਸਿਹਤ ਸਹੂਲਤਾਂ ਦਾ ਲਾਹਾ ਲਿਆ। ਇਸ ਮੌਕੇ ਮਰੀਜ਼ਾਂ ਦਾ ਬੀਪੀ ,ਬਲੱਡ ਸ਼ੂਗਰ ਟੈਸਟ ਕਰਨ ਤੋਂ ਇਲਾਵਾ ਮੁਫਤ ਡਾਕਟਰੀ ਸਲਾਹ ਮਸ਼ਵਰਾ ਵਰਗੀਆਂ ਸੇਵਾਵਾਂ ਦਿੱਤੀਆਂ ਗਈਆਂ। ਮੈਡੀਕਲ ਟੀਮ ਦੀ ਅਗਵਾਈ ਡਾ. ਸਤੀਸ਼ ਕੁਮਾਰ ਨੇ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਨੇ ਬਿਮਾਰੀਆਂ ਦੀ ਰੋਕਥਾਮ ਤੇ ਸਿਹਤ ਸੰਭਾਲ ਦੀ ਮਹੱਤਤਾ ’ਤੇ ਚਾਨਣਾ ਪਾਇਆ ਤੇ ਪ੍ਰਬੰਧਕ ਟੀਮ ਤੇ ਵਾਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਕੈਂਪ ਕੱਲਬ ਕਨਵੀਨਰ ਡਾ. ਅਜੈ ਕੁਮਾਰ ਤੇ ਐੱਨਐੱਸਐੱਸ ਅਧਿਕਾਰੀ ਡਾ. ਭਾਵਿਨੀ ਤੇਜਪਾਲ ਦੀ ਅਗਵਾਈ ਹੇਠ ਲਾਇਆ ਗਿਆ।
Advertisement
Advertisement