ਕੈਂਪ ’ਚ 150 ਯੂਨਿਟ ਖ਼ੂਨਦਾਨ
05:31 AM Apr 15, 2025 IST
ਧੂਰੀ: ਸੰਸਥਾ ਸਟੈਪ ਆਨ ਸੁਸਾਇਟੀ ਤੇ ਗਊਧਾਮ ਚੈਰੀਟੇਬਲ ਹਸਪਤਾਲ ਦੀ ਟੀਮ ਵੱਲੋਂ 11ਵਾਂ ਖ਼ੂਨਦਾਨ ਕੈਂਪ ਸਨਾਤਨ ਧਰਮ ਸਭਾ ਆਸ਼ਰਮ ਵਿੱਚ ਸੰਸਥਾ ਦੇ ਪ੍ਰਧਾਨ ਰੋਮੀ ਢੰਡ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਦੇ ਪ੍ਰਾਜੈਕਟ ਮੈਨੇਜਰ ਅਮਨਪ੍ਰੀਤ ਬਾਵਾ ਨੇ ਦੱਸਿਆ ਕਿ ਸੰਗਰੂਰ ਬਲੱਡ ਬੈਂਕ ਦੇ ਟੀਮ ਵੱਲੋਂ 150 ਤੋਂ ਵੱਧ ਖ਼ੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਸਮਾਜਸੇਵੀ ਮੱਖਣ ਲਾਲ ਗਰਗ, ਸੁਰੇਸ਼ ਬਾਂਸਲ, ਭਾਜਪਾ ਆਗੂ ਧਰਮਿੰਦਰ ਸਿੰਘ ਦੁੱਲਟ, ਰਣਦੀਪ ਦਿਓਲ, ਭੁਪੇਸ਼ ਜਿੰਦਲ, ਪ੍ਰਦੀਪ ਗਰਗ, ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ ਅਤੇ ਕਾਂਗਰਸੀ ਆਗੂ ਹਰਦੀਪ ਸਿੰਘ ਦੌਲਤਪੁਰ ਨੇ ਖ਼ੂਨਦਾਨੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਰਿੰਕੂ ਬਾਂਸਲ, ਜੌਲੀ ਗਰਗ, ਕਾਕਾ ਚੌਧਰੀ, ਅਰੁਣ ਗੁਪਤਾ, ਰਜਨੀਸ਼ ਗਰਗ, ਹੈਪੀ ਸ਼ਰਮਾ, ਇਸ਼ੂ ਗਰਗ, ਜੈਕੀ ਜਿੰਦਲ, ਵਿਵੇਕ ਗੁਪਤਾ, ਰੈਕੀ, ਹਰੀ ਕ੍ਰਿਸ਼ਨ ਤੇ ਅਮਨ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement