ਕੇਂਦਰੀ ਯੂਨੀਵਰਸਿਟੀ ਦਾ ਸਾਈਮੈਗੋ ਇੰਸਟੀਚਿਊਸ਼ਨਜ਼ ਰੈਂਕਿੰਗ ’ਚ 53ਵਾਂ ਸਥਾਨ
06:01 AM Apr 02, 2025 IST
ਪੱਤਰ ਪ੍ਰੇਰਕ
ਬਠਿੰਡਾ, 1 ਅਪਰੈਲ
Advertisement
ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨੇ ਸਾਈਮੈਗੋ ਇੰਸਟੀਚਿਊਸ਼ਨਜ਼ ਰੈਂਕਿੰਗ 2025 ਵਿੱਚ ਭਾਰਤ ਦੀਆਂ ਸਰਬਤਮ ਯੂਨੀਵਰਸਿਟੀਆਂ ’ਚ 53ਵਾਂ ਰੈਂਕ ਪ੍ਰਾਪਤ ਕਰਕੇ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਗੌਰਤਲਬ ਹੈ, ਕਿ ਸਾਈਮੈਗੋ ਇੰਸਟੀਚਿਊਸ਼ਨਜ਼ ਰੈਂਕਿੰਗ (ਐੱਸਆਈਆਰ-25) ਦੁਨੀਆ ਭਰ ਦੀਆਂ ਵਿਦਿਅਕ ਅਤੇ ਖੋਜ ਸੰਸਥਾਵਾਂ ਨੂੰ ਖੋਜ, ਨਵੀਨਤਾ ਅਤੇ ਸਮਾਜਿਕ ਪ੍ਰਭਾਵ ਦੇ ਆਧਾਰ ’ਤੇ ਰੈਂਕ ਦਿੰਦੀ ਹੈ। ਇਸ ਸਾਲ 9,750 ਤੋਂ ਵੱਧ ਸੰਸਥਾਵਾਂ ਦੀ ਦਰਜਾਬੰਦੀ ਕੀਤੀ ਗਈ, ਜਿਸ ਵਿੱਚ ਸੀਯੂਪੀਬੀ ਨੇ ਭਾਰਤ ’ਚ 53ਵਾਂ, ਏਸ਼ੀਆ ’ਚ 741ਵਾਂ ਅਤੇ ਵਿਸ਼ਵ ਪੱਧਰ ’ਤੇ 2093ਵਾਂ ਸਥਾਨ ਪ੍ਰਾਪਤ ਕੀਤਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਖੋਜਾਰਥੀਆਂ ਦੀ ਮਿਹਨਤ ਦੀ ਸਤਿਕਾਰ ਕਰਦਿਆਂ ਇਸ ਪ੍ਰਾਪਤੀ ਨੂੰ ਯੂਨੀਵਰਸਿਟੀ ਲਈ ਵੱਡਾ ਕਦਮ ਕਰਾਰ ਦਿੱਤਾ।
Advertisement
Advertisement