ਕਾਲਜ ’ਚ ਸਿਖਲਾਈ ਵਰਕਸ਼ਾਪ
07:16 AM Feb 03, 2025 IST
ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਫਰਵਰੀ
ਇਥੇ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਹੋਮ ਸਾਇੰਸ ਵਿਭਾਗ ਵੱਲੋਂ ਹੇਅਰ ਸਟਾਈਲਿੰਗ, ਹੇਅਰ ਕੱਟ ਅਤੇ ਹੇਅਰ ਕੇਅਰ ਨਾਲ ਸਬੰਧੀ ਇੱਕ ਰੋਜ਼ਾ ਸੈਮੀਨਾਰ ਤੇ ਸਿਖਲਾਈ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਮੇਕਅਪ ਅਤੇ ਹੇਅਰ ਸਟਾਈਲਿੰਗ ਕਲਾਕਾਰ ਬਿਊਟੀ ਪਲੈਨੇਟ, ਬੰਗਲੌਰ ਤੋਂ ਸ੍ਰੀ ਨਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੇ ਨਾਲ ਹੀ ਕਲਾਰਾ ਦੇ ਬ੍ਰਾਂਚ ਹੈੱਡ ਮਹੇਸ਼ ਟੰਡਨ , ਸੈਂਟਰ ਹੈੱਡ ਕਿਰਨ ਅਤੇ ਹੇਅਰ ਸਟਾਈਲਿੰਗ ਆਰਟਿਸਟ ਗੁਰਦੀ ਵੀ ਉਨ੍ਹਾਂ ਦੇ ਨਾਲ ਪਹੁੰਚੇ। ਮਾਹਿਰਾਂ ਨੇ ਵਿਦਿਆਰਥਣਾਂ ਨਾਲ ਵਾਲਾਂ ਦੀ ਸੰਭਾਲ ਸਬੰਧੀ ਘਰੇਲੂ ਨੁਸਖੇ ਸਾਂਝੇ ਕੀਤੇ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਅਜੀਤ ਕੌਰ ਨੇ ਹੋਮ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਰਿਤੂ ਸੂਦ ਦੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਇਸ ਦੀ ਸਫ਼ਲਤਾ ਲਈ ਉਨ੍ਹਾਂ ਦੇ ਵਿਭਾਗੀ ਸਾਥੀ ਪ੍ਰੋਫੈਸਰ ਪ੍ਰਿਤੀਕਾ ਅਤੇ ਪ੍ਰੋ. ਹਰਿੰਦਰਜੀਤ ਕੌਰ ਨੂੰ ਵੀ ਵਧਾਈ ਦਿੱਤੀ।
Advertisement
Advertisement