ਕਾਂਗਰਸ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
ਪਟਿਆਲਾ, 14 ਅਪਰੈਲ
ਇੱਥੇ ਅੱਜ ਪਟਿਆਲਾ ਜ਼ਿਲ੍ਹਾ ਕਾਂਗਰਸ ਦੇ ਆਗੂਆਂ ਦੀ ਅਗਵਾਈ ਵਿੱਚ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀਆਂ ਸਿਆਸੀ ਕਿੜਾਂ ਕੱਢਣ ਲਈ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਕੇਸ ਦਰਜ ਕੀਤਾ ਗਿਆ ਹੈ, ਜੋ ਸਰਾਸਰ ਗ਼ਲਤ ਹੈ।
ਸ੍ਰੀ ਬਾਜਵਾ ਤੇ ਕੀਤੀ ਝੂਠੀ ਕਾਰਵਾਈ ਖ਼ਿਲਾਫ਼ ਅੱਜ ਪਟਿਆਲਾ ਆਰੀਆ ਸਮਾਜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫ਼ਤਰ ਦੇ ਬਾਹਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਕੋਈ ਵੀ ਗ਼ਲਤ ਕਾਰਵਾਈ ਦਾ ਉਹ ਸ਼ਰੇਆਮ ਵਿਰੋਧ ਕਰਦੇ ਹਨ ਤੇ ਉਨ੍ਹਾਂ ਨਾਲ ਹਮੇਸ਼ਾ ਖੜ੍ਹੇ ਰਹਿਣਗੇ। ਇਸ ਮੌਕੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ ਵੀ ਹਾਜ਼ਰ ਰਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਨੀਪੀ, ਮਦਨ ਲਾਲ ਭਾਂਬਰੀ, ਸ਼ਰਨਜੀਤ ਸਿੰਘ, ਰਵਿੰਦਰ ਟੋਨੀ, ਰਾਜੇਸ਼ ਬਗਣ, ਰਾਕੇਸ਼ ਕੁਮਾਰ ਕੇਸੀ ਪੰਡਿਤ, ਮਹਿੰਦਰ ਸਿੰਘ, ਗੌਤਮ ਸਲੂਜਾ, ਦੀਪ ਟੰਡਨ ਦੋਨੋ ਸੋਸ਼ਲ ਮੀਡੀਆ ਇੰਚਾਰਜ, ਐਡਵੋਕੇਟ ਨਰਿੰਦਰ ਕਪੂਰ, ਐਡਵੋਕੇਟ ਵਰਿੰਦਰ ਦੀਵਾਨ, ਗੌਰਵ ਗੋਇਲ, ਅਮਰਜੀਤ ਸਹੋਤਾ, ਫੋਜੀ, ਸੁਮੀਤ ਠਾਕੁਰ, ਅਸ਼ੋਕ ਸ਼ਰਮਾ, ਸੁਭਾਸ਼ ਚੰਦ, ਲਵਲੀ, ਨਵਨੀਤ ਗੁਪਤਾ ਮੁੰਨਾ,ਜੋਗਿੰਦਰ ਪਾਲ ਸਿੰਘ ਮੋਨੂੰ ਨਾਨੀ,ਅਨਿਲ ਵਰਮਾ ,ਗੁਰਮੀਤ ਸਿੰਘ,ਪਰਮ ਸ਼ਰਮਾ, ਦਰਸ਼ਨ ਸਿੰਘ, ਰਾਜਿੰਦਰ ਸਿੰਘ, ਅਭੀ ਸ਼ਰਮਾ, ਜਤਿੰਦਰ ਸਿੰਘ, ਤਰਨਵੀਰ ਕੋਲੀ, ਗੁਰਕੀਤ ਸਿੰਘ, ਨਰੇਸ਼ ਬਬੀ, ਸ਼ਾਮ ਲਾਲ, ਗੁਰਦੇਵ ਗਿੱਲ, ਰਾਜਕੁਮਾਰ ਤਨੇਜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਸ਼ਾਮਲ ਹੋਏ।