ਕਲਾਧਾਰਾ ਗਰੁੱਪ ਵੱਲੋਂ ਥੀਏਟਰ ਵਰਕਸ਼ਾਪ ਸ਼ੁਰੂ
05:19 AM Mar 17, 2025 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 16 ਮਾਰਚ
ਅੰਬਾਲਾ ਦੇ ਕਲਾਧਾਰਾ ਥੀਏਟਰ ਗਰੁੱਪ ਨੇ ਵਿਦਿਆਰਥੀਆਂ ਨੂੰ ਅਦਾਕਾਰੀ ਦੇ ਗੁਰ ਸਿਖਾਉਣ ਲਈ 20 ਦਿਨਾਂ ਦੀ ਐਡਵਾਂਸ ਲੈਵਲ ਥੀਏਟਰ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਦਾ ਉਦਘਾਟਨ ਅੰਬਾਲਾ ਕੈਂਟ ਦੇ ਖ਼ਾਲਸਾ ਸਕੂਲ ਵਿੱਚ ਕੀਤਾ ਗਿਆ ਹੈ ਜਿਸ ਵਿਚ 20 ਵਿਦਿਆਰਥੀ ਹਿੱਸਾ ਲੈ ਰਹੇ ਹਨ। ਵਰਕਸ਼ਾਪ ਵਿੱਚ ਕਲਾਧਾਰਾ ਗਰੁੱਪ ਦੇ ਬਾਨੀ ਪ੍ਰਧਾਨ ਅੰਕੁਰ ਮਿਸ਼ਰਾ ਸਿੱਖਿਆਰਥੀਆਂ ਨੂੰ ਥੀਏਟਰ ਦੀਆਂ ਬਾਰੀਕੀਆਂ ਬਾਰੇ ਦੱਸਣਗੇ। ਵਰਕਸ਼ਾਪ ਦੇ ਅੰਤ ਵਿੱਚ ਸਿੱਖਿਆਰਥੀ ਕਲਾਕਾਰਾਂ ਦੁਆਰਾ ਇੱਕ ਨਾਟਕ ਵੀ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਕਰਨ, ਅਭਿਸ਼ੇਕ ਨਿਗਮ, ਮਨੀਸ਼, ਮਾਨਸੀ, ਮਨੀਸ਼ਾ, ਦਿਵਸ, ਵਿਸ਼ਾਲੀ, ਯਸ਼ ਅਤੇ ਅੰਕੁਸ਼ ਮੌਜੂਦ ਸਨ।
Advertisement
Advertisement