ਕਰੱਸ਼ਰ ਮਾਲਕ ਤੋਂ ਕਾਰ ਖੋਹੀ
04:22 AM Apr 03, 2025 IST
ਪਠਾਨਕੋਟ: ਪਿੰਡ ਬਨੀਲੋਧੀ ਸੁੰਦਰਚੱਕ ਕੋਲ ਇੱਕ ਕਰੇਟਾ ਕਾਰ ਵਿੱਚ ਪਠਾਨਕੋਟ ਆ ਰਹੇ ਕਰੈਸ਼ਰ ਮਾਲਕ ਤੋਂ ਇੱਕ ਸਵਿਫਟ ਕਾਰ ਸਵਾਰ 4-5 ਲੁਟੇਰੇ ਗੱਡੀ ਅਤੇ ਨਕਦੀ ਖੋਹ ਕੇ ਲੈ ਗਏ। ਹਾਲਾਂਕਿ ਬਾਅਦ ’ਚ ਉਹ ਗੱਡੀ ਨੂੰ ਮੈਰਾ ਕਲਾਂ ਕੋਲ ਹੀ ਛੱਡ ਗਏ। ਅੱਜ ਤੜਕੇ 4 ਵਜੇ ਦੇ ਪੁਲੀਸ ਨੇ ਪਿੰਡ ਮੈਰਾ ਕਲਾਂ ਕੋਲੋਂ ਉਕਤ ਕਰੇਟਾ ਗੱਡੀ ਬਰਾਮਦ ਕਰ ਲਈ। ਸੁਜਾਨਪੁਰ ਥਾਣੇ ਦੇ ਮੁਖੀ ਮੋਹਿਤ ਟਾਂਕ ਨੇ ਕਿਹ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਠਾਨਕੋਟ ਦੇ ਫਰੈਂਡਜ਼ ਕਲੌਨੀ ਦੇ ਵਾਸੀ ਵਰਿੰਦਰ ਕੁਮਾਰ ਦਾ ਜੰਮੂ-ਕਸ਼ਮੀਰ ਦੇ ਕਠੂਆ ਖੇਤਰ ਵਿੱਚ ਕੀੜੀ ਗੰਡਿਆਲ ਵਿਖੇ ਸਟੋਨ ਕਰੱਸ਼ਰ ਹੈ ਤੇ ਉਹ ਰਾਤ ਸਮੇਂ ਆਪਣੇ ਕਰੱਸ਼ਰ ਤੋਂ ਵਾਪਸ ਪਠਾਨਕੋਟ ਆ ਰਿਹਾ ਸੀ, ਜਿਸ ਦੌਰਾਨ ਲੁਟੇਰੇ ਉਸ ਦੀ ਕਾਰ ਤੇ ਨਕਦੀ ਖੋਹ ਕੇ ਲੈ ਗਏ। -ਪੱਤਰ ਪ੍ਰੇਰਕ
Advertisement
Advertisement