ਕਰਨਲ ਦੀ ਕੁੱਟਮਾਰ ਖ਼ਿਲਾਫ਼ ਧਰਨੇ ’ਚ ਸ਼ਾਮਲ ਹੋਣਗੇ ਸਾਬਕਾ ਸੈਨਿਕ
05:24 AM Mar 21, 2025 IST
ਪੱਤਰ ਪ੍ਰੇਰਕਬਨੂੜ, 20 ਮਾਰਚ
Advertisement
ਸਾਬਕਾ ਸੈਨਿਕ ਜਥੇਬੰਦੀ ਦੀ ਇੱਕ ਹੰਗਾਮੀ ਮੀਟਿੰਗ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਬਨੂੜ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਬਨੂੜ ਅਤੇ ਬਲਾਕ ਮੁਹਾਲੀ ਦੇ ਪ੍ਰਧਾਨ ਕੈਪਟਨ ਬੰਤ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਪਿਛਲੇ ਦਿਨੀਂ ਪੁਲੀਸ ਵੱਲੋਂ ਫ਼ੌਜ ਦੇ ਇੱਕ ਕੈਪਟਨ ਅਤੇ ਉਸ ਦੇ ਪੁੱਤਰ ਦੀ ਕੀਤੀ ਗਈ ਬੇਵ੍ਹਜਾ ਕੁੱਟਮਾਰ ਖ਼ਿਲਾਫ਼ ਪਟਿਆਲਾ ਵਿੱਚ 22 ਮਾਰਚ ਨੂੰ ਦਿੱਤੇ ਜਾ ਰਹੇ ਧਰਨੇ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਸਾਬਕਾ ਸੈਨਿਕ ਕਰਨਲ ਨੂੰ ਇਨਸਾਫ਼ ਦਿਵਾਉਣ ਲਈ ਲੱਗਣ ਵਾਲੇ ਹਰ ਧਰਨੇ ਵਿੱਚ ਸ਼ਮੂਲੀਅਤ ਕਰਨਗੇ।
Advertisement
Advertisement