ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਬਾਰੇ ਮੀਟਿੰਗ ਸੱਦੀ
08:40 AM Mar 28, 2025 IST
ਮਿਹਰ ਸਿੰਘ
Advertisement
ਕੁਰਾਲੀ ,27 ਮਾਰਚ
ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗਠਿਤ ਕਮੇਟੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਲਈ ਪਾਰਟੀ ਵਰਕਰਾਂ ਦੀ ਮੀਟਿੰਗ 30 ਮਾਰਚ ਦਿਨ ਐਤਵਾਰ ਨੂੰ ਖਾਲਸਾ ਹਾਈ ਸਕੂਲ ( ਲੜਕੀਆ) ਮੋਰਿੰਡਾ ਵਿੱਚ ਸਵੇਰੇ 10 ਵਜੇ ਸੱਦੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਰਵਿੰਦਰ ਸਿੰਘ ਪੈਂਟਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਾਬਕਾ ਸਪੀਕਰ ਰਵੀਇੰਦਰ ਸਿੰਘ ਦੁੱਮਣਾ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਨਗੇ। ਉਨ੍ਹਾਂ ਸਮੂਹ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰੰਬਧਕ ਕਮੇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਰਾਗੀ ਅਤੇ ਕੀਰਤਨੀ ਜਥੇਬੰਦੀਆਂ, ਅਕਾਲੀ ਦਲ ਨਾਲ ਸਬੰਧਤ ਵਰਕਰਾਂ ਤੋਂ ਇਲਾਵਾ ਸਮੂਹ ਵਰਗਾਂ ਨੂੰ ਇਸ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।
Advertisement
Advertisement