ਕਬਾਇਲੀਆਂ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਮਿਲੇ: ਸੰਧੂ
04:44 AM Mar 29, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਮਾਰਚ
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੰਸਦ ’ਚ ਧਿਆਨ ਦਿਵਾਊ ਮਤੇ ਜ਼ਰੀਏ ਪੰਜਾਬ ਦੇ ਪਛੜੇ ਕਬਾਇਲੀਆਂ ਨੂੰ ਅਨੁਸੂਚਿਤ ਜਨ ਜਾਤੀ ਦਰਜਾ ਦੇਣ ਦਾ ਮੁੱਦਾ ਚੁੱਕਿਆ। ਉਨ੍ਹਾਂ ਪ੍ਰਧਾਨ ਮੰਤਰੀ ਵੱਲੋਂ ਪਛੜੇ ਕਬੀਲਿਆਂ ਲਈ ਚੁੱਕੇ ਕਦਮਾਂ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਦੇ ਅਤਿ-ਪਛੜੇ ਕਬਾਇਲੀ ਭਾਈਚਾਰੇ ਬਾਜ਼ੀਗਰ, ਬਾਓਰੀਆ, ਗਾਡੀਲਾ, ਨਾਟ, ਸਾਂਸੀ, ਬਰਾਦ ਤੇ ਬੰਗਾਲੀ ਨੂੰ ਵੀ ਅਨੁਸੂਚਿਤ ਜਨ ਜਾਤੀ ਦਾ ਦਰਜਾ ਮਿਲਣਾ ਚਾਹੀਦਾ ਹੈ। ਸ੍ਰੀ ਸੰਧੂ ਨੇ ਰਾਜ ਸਭਾ ’ਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਬੀਲਿਆਂ ਨੂੰ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ ਨਾਲ ਜੋੜਿਆ ਹੈ ਪਰ ਪੰਜਾਬ ਦੇ ਪਛੜੇ ਕਬੀਲਿਆਂ ਨੂੰ ਅਜੇ ਤੱਕ ਇਸ ਸਭ ਦਾ ਲਾਭ ਨਹੀਂ ਮਿਲਿਆ ਅਤੇ ਪੰਜਾਬ ਦੇ ਕਿਸੇ ਵੀ ਕਬੀਲੇ ਨੂੰ ਅਨੁਸੂਚਿਤ ਜਨ ਜਾਤੀ ਵਜੋਂ ਮਾਨਤਾ ਨਹੀਂ ਦਿੱਤੀ ਗਈ। ਪਿਛਲੇ ਵਰ੍ਹਿਆਂ ਵਿੱਚ ਪੰਜਾਬ ਦੇ ਵੱਖ-ਵੱਖ ਮੁੱਖ ਮੰਤਰੀਆਂ ਨੇ ਇਨ੍ਹਾਂ ਸਬੰਧੀ ਵਾਅਦੇ ਕੀਤੇ ਸਨ, ਜੋ ਅੱਜ ਤੱਕ ਪੂਰੇ ਨਹੀਂ ਹੋਏ।
Advertisement
Advertisement