ਕਟਾਰੀਆ ਵੱਲੋਂ ਛੇ ਸਕੂਲਾਂ ’ਚ ਵਿਕਾਸ ਕਾਰਜਾਂ ਦੇ ਉਦਘਾਟਨ
ਬਹਾਦਰਜੀਤ ਸਿੰਘ
ਬਲਾਚੌਰ, 2 ਮਈ
ਇਥੇ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸਿਆਣਾ, ਮਿਡਲ ਸਕੂਲ ਸਿਆਣਾ, ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ), ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬਲਾਚੌਰ, ਸਰਕਾਰੀ ਪ੍ਰਾਇਮਰੀ ਸਕੂਲ ਗਹੂੰਣ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹੂੰਣ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਵੱਖ-ਵੱਖ ਪ੍ਰਾਜੈਕਟਾਂ ਦੇ ਉਦਘਾਟਨ ਕੀਤੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਵਿੱਚ ਕਲਾਸ ਰੂਮ ਸਣੇ ਕਈ ਤਰ੍ਹਾਂ ਦੇ ਕੰਮ ਸ਼ਾਮਲ ਹਨ। ਵਿਧਾਇਕਾ ਨੇ ਕਿਹਾ ਕਿ ਆਧੁਨਿਕੀਕਰਨ ਸਬੰਧੀ ਇਹ ਪ੍ਰਾਜੈਕਟ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਢਾਂਚੇ ਤੇ ਸਿੱਖਿਆ ਮਾਮਲੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਬਿਹਤਰ ਬਣਾਉਣਗੇ। ਇਸ ਦੌਰਾਨ ਬੱਚਿਆਂ ਦੇ ਮਾਪਿਆਂ ਨੇ ਵੀ ਪੰਜਾਬ ਸਰਕਾਰ ਦੇ ਇਸ ਮਿਸ਼ਨ ਦੀ ਸ਼ਲਾਘਾ ਕੀਤੀ। ਇਸ ਮੌਕੇ ਵੱਖ-ਵੱਖ ਸਕੂਲਾਂ ਵੱਲੋਂ ਹਲਕਾ ਵਿਧਾਇਕਾ ਦੀ ਸਮੁੱਚੀ ਟੀਮ ਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਅਸ਼ੋਕ ਕਟਾਰੀਆ, ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਸ਼ਲ (ਲਾਡੀ ਰਾਣਾ), ਜ਼ਿਲ੍ਹਾ ਕੋਆਰਡੀਨੇਟਰ ਬਲਜਿੰਦਰ ਸਿੰਘ ਵਿਰਕ, ਹੈੱਡਮਾਸਟਰ ਗਿਆਨ ਕਟਾਰੀਆ, ਐੱਮਸੀ ਰਾਧੇ ਸ਼ਾਮ (ਬਿੱਲੂ ਚੌਧਰੀ),ਐੱਮਸੀ ਨਿਰਮਲਾ ਰਾਣੀ, ਐੱਮਸੀ ਅਜੈ ਰਾਣਾ, ਐੱਮਸੀ ਪਰਮਿੰਦਰ ਮੇਨਕਾ, ਐੱਮਸੀ ਪਰਮਿੰਦਰ (ਪੰਮਾ), ਜਸਵਿੰਦਰ ਸਿਆਣ, ਰਾਮਪਾਲ ਮਹੇਸ਼ੀ, ਵਿਸ਼ੂ ਰਾਣਾ, ਕੁਲਦੀਪ ਸਿੰਘ, ਜਤਿੰਦਰ ਬੈਂਸ ਜੌਲੀ, ਰਾਮਾ ਧੀਮਾਨ, ਹਨੀ ਜੋਗੇਵਾਲ, ਮਨਜੀਤ ਸੈਣੀ, ਹਲਕਾ ਕੁਆਰਡੀਨੇਟਰ ਬਲਦੇਵ ਰਾਜ, ਵਿਜੈ ਕੁਮਾਰ ਸਿਆਣਾ, ਅਸ਼ੋਕ ਕੁਮਾਰ ਸਿਆਣਾ ਹਾਜ਼ਰ ਸਨ।