ਕਟਾਰੀਆ ਦਾ ਖਰੜ ਦੌਰਾ 27 ਨੂੰ
05:59 AM Mar 23, 2025 IST
ਖਰੜ: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ 27 ਮਾਰਚ ਨੂੰ ਖਰੜ ਪਹੁੰਚ ਰਹੇ ਹਨ। ਉਹ ਸਵੇਰੇ 8:30 ਵਜੇ ਮਹਾਰਾਜਾ ਅੱਜ ਸਰੋਵਰ ਦੀ ਪ੍ਰਕਰਮਾ ਕਰਨਗੇ ਅਤੇ ਇਸ ਉਪਰੰਤ ਉੱਥੇ ਸ੍ਰੀ ਰਾਮ ਮੰਦਿਰ ਦੀ ਚੱਲ ਰਹੀ ਕਾਰ ਸੇਵਾ ਵਿੱਚ ਯੋਗਦਾਨ ਪਾਉਣਗੇ। ਇਸ ਮਗਰੋਂ ਉਹ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਵਪਾਰਿਕ ਸੰਸਥਾਵਾਂ ਵੱਲੋਂ ਕਰਵਾਈ ਜਾ ਰਹੀ ਨਸ਼ਿਆਂ ਵਿਰੁੱਧ ਵਾਕ ਵਿੱਚ ਭਾਗ ਲੈਣਗੇ। ਸਵੇਰੇ ਕਰੀਬ 10 ਵਜੇ ਸ੍ਰੀ ਰਾਮ ਭਵਨ ਖਰੜ ਵਿਖੇ ਉਨ੍ਹਾਂ ਦਾ ਨਾਗਰਿਕ ਅਭਿਨੰਦਨ ਕੀਤਾ ਜਾਵੇਗਾ। ਇਸ ਸਮਾਗਮ ਵਿਚ ਸਾਰੀਆਂ ਸਿਆਸੀ ਪਾਰਟੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਆਗੂ ਪਹੁੰਚ ਰਹੇ ਹਨ।
Advertisement
Advertisement