ਕੇਂਦਰੀ ਸਕੀਮਾਂ ਦਾ ਲਾਹਾ ਖੱਟਣ ਲਈ ਸਾਢੇ ਤਿੰਨ ਸੌ ਫਾਰਮ ਭਰੇ
ਪੱਤਰ ਪ੍ਰੇਰਕ
ਰੂਪਨਗਰ, 24 ਮਾਰਚ
ਭਾਜਪਾ ਦੇ ਜ਼ਿਲ੍ਹਾ ਰੂਪਨਗਰ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵੱਲੋਂ ਹਲਕੇ ਦੇ ਹਰ ਪਿੰਡ ਦੇ ਵਸਨੀਕ ਤੱਕ ਕੇਂਦਰੀ ਸਕੀਮਾਂ ਦਾ ਲਾਹਾ ਪਹੁੰਚਾਉਣ ਲਈ ਆਰੰਭੀ ਵਿਸ਼ੇਸ਼ ਸਹਾਇਤਾ ਕੈਂਪ ਸਕੀਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਕੜੀ ਤਹਿਤ ਅੱਜ ਰੂਪਨਗਰ ਨੇੜਲੇ ਪਿੰਡ ਖੁਆਸਪੁਰਾ ਵਿਖੇ ਕੈਂਪ ਦੌਰਾਨ ਲਗਪਗ 350 ਲੋਕਾਂ ਦੇ ਵੱਖ ਵੱਖ ਕੇਂਦਰੀ ਸਕੀਮਾਂ ਦੇ ਫਾਰਮ ਭਰਵਾਏ ਗਏ। ਲਾਲਪੁਰਾ ਨੇ ਕਿਹਾ ਕਿ ਸ਼ਰਮ ਵਾਲੀ ਗੱਲ ਹੈ ਕਿ 21ਵੀਂ ਸਦੀ ਵਿੱਚ ਵੀ ਸਾਡੇ ਸੂਬੇ ਦੇ ਵਸਨੀਕ ਅਜੇ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਸਾਡੇ ਆਵਾਮ ਵੱਲੋਂ ਅਜੇ ਵੀ ਰੁਜ਼ਗਾਰ, ਸਿਹਤ ਅਤੇ ਬਿਹਤਰ ਜੀਵਨ ਮਾਣਨ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੋਣ ਦੀ ਹੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।
ਲਾਲਪੁਰਾ ਦੀ ਅਗਵਾਈ ’ਚ ਦਰਜਨਾਂ ਪਰਿਵਾਰ ਭਾਜਪਾ ’ਚ ਸ਼ਾਮਲ

ਨੂਰਪੁਰ ਬੇਦੀ (ਬਲਵਿੰਦਰ ਰੈਤ): ਪਿੰਡ ਗਰੇਵਾਲ ਵਿੱਚ ਭਾਜਪਾ ਨੂੰ ਉਸ ਸਮੇਂ ਹੁੰਗਾਰਾ ਮਿਲਿਆ ਜਦੋਂ ਸਾਬਕਾ ਸਰਪੰਚ ਰਾਮ ਲਾਲ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ ਭਾਜਪਾ ਵਿੱਚ ਸ਼ਾਮਲ ਹੋਏ। ਪਰਿਵਾਰਾਂ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ਸਾਬਕਾ ਸਰਪੰਚ ਰਾਮ ਲਾਲ ਨੇ ਕਿਹਾ ਕਿ ਅਜੈਵੀਰ ਸਿੰਘ ਲਾਲਪੁਰਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਜਿਹੜੀ ਸਮਰਪਣ ਭਾਵਨਾ ਨਾਲ ਇਲਾਕੇ ਦੀ ਸੇਵਾ ਕੀਤੀ ਹੈ, ਉਹ ਬੇਮਿਸਾਲ ਹੈ। ਭਾਜਪਾ ਵਿੱਚ ਸ਼ਾਮਲ ਹੋਏ ਪਰਿਵਾਰਾਂ ਨੂੰ ਸੰਬੋਧਨ ਕਰਦੇ ਹੋਏ, ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਉਹ ਪਾਰਟੀ ਦੇ ਝੰਡੇ ਹੇਠ ਆਪਣੇ ਇਲਾਕੇ ਨੂੰ ਇੱਕ ਵਿਕਸਿਤ ਮਾਡਲ ਬਣਾਉਣਗੇ। ਇਸ ਮੌਕੇ ਮਲੂਕ ਸਿੰਘ, ਰਾਮ ਜੀ, ਛੋਟੂ ਰਾਮ, ਬਿੰਦਰ ਸਿੰਘ ਪੰਚ, ਜੈਲ ਸਿੰਘ, ਮਹਿੰਦਰ ਸਿੰਘ, ਵਿੱਕੀ, ਗੁਰਪ੍ਰੀਤ ਸਿੰਘ, ਧੋਨੀ ਮੌਜੂਦ ਸਨ।