ਐੱਨਐੱਚਐੱਮ ਕਾਮਿਆਂ ਵੱਲੋਂ ਹੜਤਾਲ ਲਈ ਲਾਮਬੰਦੀ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 19 ਮਾਰਚ
ਸਰਕਾਰ ਵੱਲੋਂ ਮੰਨੀਂਆਂ ਹੋਈਆਂ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ ਵਜੋਂ ਐੱਨਐੱਚਐੱਮ ਕਰਮਚਾਰੀ ਯੂਨੀਅਨ ਵੱਲੋਂ 24 ਮਾਰਚ ਤੋਂ ਤਿੰਨਾਂ ਦਿਨਾਂ ਕੰਮ ਛੱਡੋ/ਪੈੱਨ ਡਾਊਨ ਹੜਤਾਲ ’ਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਮੁਲਾਜ਼ਮਾਂ ਨੇ ਹੜਤਾਲ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦਿਨੀਂ ਯੂਨੀਅਨ ਦੀ ਆਨ ਲਾਈਨ ਮੀਟਿੰਗ ਡਾਕਟਰ ਵਾਹਿਦ ਮੁਹੰਮਦ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਸੂਬਾ ਕਮੇਟੀ ਮੈਂਬਰਾਂ ਅਤੇ ਵੱਖ ਵੱਖ ਜ਼ਿਲ੍ਹਿਆਂ ਦੇ ਆਗੂਆਂ ਨੇ ਭਾਗ ਲਿਆ, ਜਿਸ ਵਿਚ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਤਿੰਨ ਦਿਨਾਂ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਸਬੰਧੀ ਯੂਨੀਅਨ ਆਗੂਆਂ ਨੇ ਸਿਵਲ ਸਰਜਨ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਕਿ ਐੱਨਐੱਚਐੱਮ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਕਮਾਈ ਛੁੱਟੀ ਦਾ ਪੱਤਰ ਤੁਰੰਤ ਜਾਰੀ ਕੀਤਾ ਜਾਵੇ। ਇਸ ਮੌਕੇ ਅਰੁਣ ਕੁਮਾਰ, ਮੰਜੂ ਬਾਲਾ, ਰਾਕੇਸ਼ ਕੁਮਾਰ, ਲਖਵੰਤ ਸਿੰਘ, ਜੋਤੀ ਸ਼ਰਮਾ, ਵੀਰਵਾਲ ਕੌਰ, ਕੇਵਲ ਕੌਰ, ਸੁਖਵਿੰਦਰ ਕੌਰ, ਗੁਰਵਿੰਦਰ ਸਿੰਘ, ਮਨਦੀਪ ਕੌਰ, ਰਵਿੰਦਰ ਕੁਮਾਰ, ਦੀਪਕ ਡੁਡੇਜਾ, ਗੁਰਜੰਟ ਸਿੰਘ, ਸੰਦੀਪ ਕੌਰ ਬਰਨਾਲਾ ਆਦਿ ਨੇ ਵੀ ਸੰਬੋਧਨ ਕੀਤਾ।