ਉੱਘੇ ਇਤਿਹਾਸਕਾਰ ਐੱਮਜੀਐੈੱਸ ਨਾਰਾਇਣਨ ਦਾ ਦੇਹਾਂਤ
03:19 AM Apr 27, 2025 IST
ਤਿਰੂਵਨੰਤਪੁਰਮ/ਕੋਜ਼ੀਕੋਡ, 26 ਅਪਰੈਲ
ਉੱਘੇ ਇਤਿਹਾਸਕਾਰ, ਸਿੱਖਿਆ ਸ਼ਾਸਤਰੀ ਤੇ ਆਈਸੀਐੱਚਆਰ ਦੇ ਸਾਬਕਾ ਚੇਅਰਮੈਨ ਐੱਮਜੀਐੈੱਸ ਨਾਰਾਇਣਨ ਦਾ ਉਮਰ ਸਬੰਧੀ ਵਿਗਾੜਾਂ ਕਾਰਨ ਅੱਜ ਕੋਜ਼ੀਕੋਡ ਦੇ ਮਾਲਾਪਰਾਂਬਾ ’ਚ ਉਨ੍ਹਾਂ ਦੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਨਾਰਾਇਣਨ (93) ਦੇ ਪਿੱਛੇ ਪਰਿਵਾਰ ’ਚ ਪਤਨੀ, ਪੁੱਤਰ ਤੇ ਬੇਟੀ ਹੈ। ਕੇਰਲਾ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਨੇ ਨਾਰਾਇਣਨ ਦੇ ਦੇਹਾਂਤ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਪ੍ਰਸਿੱਧ ਇਤਿਹਾਸਕਾਰ ਨੇ ਇਤਿਹਾਸਕਾਰੀ ਦੇ ਖੇਤਰ ਵਿੱਚ ਡੂੰਘੀ ਛਾਪ ਛੱਡੀ ਹੈ। ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਨਾਰਾਇਣਨ ਦੇ ਦੇਹਾਂਤ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਬਹੁਤ ਵੱਡਾ ਘਾਟਾ ਹੈ ਜਦੋਂ ਸੌੜੇ ਹਿੱਤਾਂ ਲਈ ਇਤਿਹਾਸ ਦੀ ਗਲਤ ਵਿਆਖਿਆ ਤੇ ਇਸ ਨੂੰ ਮੁੜ ਲਿਖਣ ਦੀਆਂ ਸੰਗਠਿਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। -ਪੀਟੀਆਈ
Advertisement
Advertisement