ਕੋਟਾ ’ਚ ਨੀਟ ਦੀ ਤਿਆਰੀ ਕਰ ਰਹੇ ਪ੍ਰੀਖਿਆਰਥੀ ਵੱਲੋਂ ਖੁਦਕੁਸ਼ੀ
04:42 AM Apr 30, 2025 IST
ਕੋਟਾ: ਕੋਟਾ ਵਿੱਚ ਨੀਟ ਦੀ ਤਿਆਰੀ ਕਰ ਰਹੇ 16 ਸਾਲਾ ਪ੍ਰੀਖਿਆਰਥੀ ਨੇ ਹੋਸਟਲ ਦੇ ਕਮਰੇ ’ਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਹ 20 ਦਿਨ ਪਹਿਲਾਂ ਹੀ ਕੋਚਿੰਗ ਇੰਸਟੀਚਿਊਟ ਵਿੱਚ ਦਾਖਲ ਹੋਇਆ ਸੀ। ਦੇਸ਼ ਦੇ ਕੋਚਿੰਗ ਹੱਬ ਵਜੋਂ ਜਾਣੇ ਜਾਂਦੇ ਕੋਟਾ ਵਿੱਚ ਇਸ ਸਾਲ ਕਿਸੇ ਪ੍ਰੀਖਿਆਰਥੀ ਦੀ ਖ਼ੁਦਕੁਸ਼ੀ ਦਾ ਇਹ 13ਵਾਂ ਮਾਮਲਾ ਹੈ। ਪੁਲੀਸ ਅਨੁਸਾਰ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਦਾ ਰਹਿਣ ਵਾਲਾ ਤਮੀਮ ਇਕਬਾਲ ਸੋਮਵਾਰ ਸ਼ਾਮ ਨੂੰ ਤਲਵੰਡੀ ਇਲਾਕੇ ਵਿੱਚ ਆਪਣੇ ਹੋਸਟਲ ਦੇ ਕਮਰੇ ’ਚ ਪੱਖੇ ਨਾਲ ਲਟਕਦਾ ਮਿਲਿਆ। ਜਵਾਹਰ ਨਗਰ ਦੇ ਸਰਕਲ ਇੰਸਪੈਕਟਰ ਰਾਮਲਕਸ਼ਮਣ ਨੇ ਕਿਹਾ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਅਤੇ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਤਮੀਮ 11ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਲਗਪਗ 20 ਦਿਨ ਪਹਿਲਾਂ ਹੀ ਕੋਟਾ ਆਇਆ ਸੀ। -ਪੀਟੀਆਈ
Advertisement
Advertisement