ਸੀਆਈਐੱਸਸੀਈ ਵੱਲੋਂ ਦਸਵੀਂ ਤੇ 12ਵੀਂ ਦੇ ਨਤੀਜਿਆਂ ਦਾ ਐਲਾਨ ਅੱਜ
04:42 AM Apr 30, 2025 IST
ਨਵੀਂ ਦਿੱਲੀ: ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (ਸੀਆਈਐੱਸਸੀਈ) ਵੱਲੋਂ ਭਲਕੇ ਬੁੱਧਵਾਰ ਨੂੰ ਸਵੇਰੇ 11 ਵਜੇ ਦਸਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨੇੇ ਜਾਣਗੇ। ਇਹ ਜਾਣਕਾਰੀ ਸੀਆਈਐੱਸਸੀਈ ਦੇ ਮੁੱਖ ਕਾਰਜਕਾਰੀ ਜੋਸਫ਼ ਇਮੈਨੁਅਲ ਨੇ ਅੱਜ ਦਿੱਤੀ। ਉਨ੍ਹਾਂ ਕਿਹਾ, ‘‘ਉਮੀਦਵਾਰ ਅਤੇ ਹਿੱਤਧਾਰਕ ਸੀਆਈਐੱਸਸੀਈ ਦੀ ਵੈੱਬਸਾਈਟ ਜਾਂ ਬੋਰਡ ਦੇ ‘ਕਰੀਅਰਜ਼’ ਪੋਰਟਲ ਦੀ ਵਰਤੋਂ ਕਰਕੇ ਨਤੀਜੇ ਦੇਖ ਸਕਦੇ ਹਨ। ਨਤੀਜੇ ਡਿਜੀਲਾਕਰ ਰਾਹੀਂ ਵੀ ਦੇਖੇ ਜਾ ਸਕਦੇ ਹਨ।’’ ਇਮੈਨੁਅਲ ਨੇ ਕਿਹਾ ਦਸਵੀਂ (ਆਈਸੀਐੱਸਈ) ਅਤੇ 12ਵੀਂ (ਆਈਐੱਸਸੀ) ਲਈ ਸੁਧਾਰ ਪ੍ਰੀਖਿਆ ਜੁਲਾਈ ਵਿੱਚ ਲਈ ਜਾਵੇਗੀ। -ਪੀਟੀਆਈ
Advertisement
Advertisement