ਮਨੀਪੁਰ ਦੇ ਲੋਕਾਂ ਦੀ ਪੀੜ ਪ੍ਰਤੀ ਪ੍ਰਧਾਨ ਮੰਤਰੀ ਦੀ ਅਸੰਵੇਦਨਸ਼ੀਲਤਾ ਹੈਰਾਨ ਕਰਨ ਵਾਲੀ: ਜੈਰਾਮ ਰਮੇਸ਼
05:59 PM Jun 08, 2025 IST
Advertisement
ਨਵੀਂ ਦਿੱਲੀ, 8 ਜੂਨ
ਕਾਂਗਰਸ ਨੇ ਮਨੀਪੁਰ ਦੇ ਕੁਝ ਹਿੱਸਿਆਂ ’ਚ ਹਿੰਸਕ ਘਟਨਾਵਾਂ ਮੁੜ ਸਾਹਮਣੇ ਆਉਣ ’ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸੂਬੇ ਦੇ ਲੋਕਾਂ ਦੀ ਪੀੜ ਪ੍ਰਤੀ ‘ਅਸੰਵੇਦਨਸ਼ੀਲ’ ਹੋਣ ਦਾ ਦੋਸ਼ ਲਾਇਆ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘X’ ਉੱਤੇ ਪੋਸਟ ਵਿੱਚ ਕਿਹਾ ਕਿ ਮਨੀਪੁਰ ਦੇ ਲੋਕਾਂ ਦਾ ਦਰਦ, ਦੁੱਖ ਅਤੇ ਬੇਵੱਸੀ ਖਤਮ ਹੋਣ ਦਾ ਕੋਈ ਸੰਕੇਤ ਨਹੀਂ ਮਿਲ ਰਿਹਾ ਹੈ ਕਿਉਂਕਿ ਲੰਘੇ 24 ਘੰਟਿਆਂ ਵਿੱਚ ਸੂਬੇ ਦੇ ਪੰਜ ਜ਼ਿਲ੍ਹੇ ਇੰਫਾਲ ਪੱਛਮੀ, ਇੰਫਾਲ ਪੂਰਬੀ, ਥੌਬਲ, ਕਾਕਚਿੰਗ ਅਤੇ ਬਿਸ਼ਨੂਪੁਰ ਮੁੜ ਹਿੰਸਾ ਦੀ ਮਾਰ ਹੇਠ ਆ ਗਏ ਹਨ।’’
ਸਰਕਾਰ ’ਤੇ ਨਿਸ਼ਾਨਾ ਸੇਧਦਿਆਂ Congress general secretary Jairam Ramesh ਨੇ ਦਾਅਵਾ ਕੀਤਾ, ‘‘ਫਰਵਰੀ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਬਹੁਮਤ ਹਾਸਲ ਕੀਤਾ। ਪਰ ਉਸ ਫ਼ਤਵੇ ਤੋਂ ਸਿਰਫ਼ ਪੰਦਰਾਂ ਮਹੀਨੇ ਬਾਅਦ 3 ਮਈ 2023 ਦੀ ਰਾਤ ਤੋਂ Manipur ਨੂੰ ਸੜਨ ਲਈ ਛੱਡ ਦਿੱਤਾ ਗਿਆ। ਸੈਂਕੜੇ ਬੇਕਸੂਰ ਆਦਮੀ, ਔਰਤਾਂ ਅਤੇ ਬੱਚੇ ਮਾਰੇ ਗਏ। ਹਜ਼ਾਰਾਂ ਲੋਕ ਬੇਘਰ ਹੋ ਗਏ। ਪੂਜਾ ਸਥਾਨ ਤਬਾਹ ਕਰ ਦਿੱਤੇ ਗਏ।’’ ਉਨ੍ਹਾਂ ਆਖਿਆ, ‘‘ਕੇਂਦਰ ਗ੍ਰਹਿ ਮੰਤਰੀ ਨੇ ਮਨੀਪੁਰ ਦਾ ਦੌਰਾ ਕੀਤਾ ਪਰ ਪ੍ਰਧਾਨ ਮੰਤਰੀ ਨੇ ਪੂਰੀ ਤਰ੍ਹਾਂ ਚੁੱਪ ਵੱੱਟੀ ਰੱਖੀ ਅਤੇ ਕੁਝ ਵੀ ਕਹਿਣ ਜਾਂ ਸੂਬੇ ਦੇ ਕਿਸੇ ਵੀ ਵਿਅਕਤੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ।’’
ਰਮੇਸ਼ ਨੇ ਕਿਹਾ, ‘‘ਕਾਂਗਰਸ ਨੇ ਸ਼ੁਰੂ ਤੋਂ ਹੀ ਰਾਸ਼ਟਰਪਤੀ ਸ਼ਾਸਨ ਦੀ ਮੰਗ ਕੀਤੀ ਸੀ, ਪਰ ਇਸ ਨੂੰ ਉਦੋਂ ਤੱਕ ਨਜ਼ਰਅੰਦਾਜ਼ ਕੀਤਾ ਗਿਆ ਜਦੋਂ ਤੱਕ ਕਾਂਗਰਸ ਨੇ 10 ਫਰਵਰੀ 2025 ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਮੁੱਖ ਮੰਤਰੀ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦਾ ਐਲਾਨ ਨਹੀਂ ਕੀਤਾ। ਭਾਜਪਾ ਨੇ 9 ਫਰਵਰੀ ਦੀ ਰਾਤ ਨੂੰ ਹਕੀਕਤ ਨੂੰ ਸਮਝਦਿਆਂ ਮੁੱਖ ਮੰਤਰੀ ਤੋਂ ਅਸਤੀਫਾ ਦਿਵਾਇਆ ਅਤੇ ਅਖੀਰ ਵਿੱਚ 13 ਫਰਵਰੀ, 2025 ਨੂੰ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ।’’ ਰਮੇਸ਼ ਮੁਤਾਬਕ, ‘‘ਹਾਲਾਂਕਿ, ਰਾਸ਼ਟਰਪਤੀ ਸ਼ਾਸਨ ਨਾਲ ਕੋਈ ਫ਼ਰਕ ਨਹੀਂ ਪਿਆ ਹੈ।’’
ਉਨ੍ਹਾਂ ਸਵਾਲ ਕੀਤਾ, ‘ਪ੍ਰਧਾਨ ਮੰਤਰੀ ਨੂੰ ਮਨੀਪੁਰ ਜਾਣ ਦਾ ਸਮਾਂ ਕਦੋਂ ਮਿਲੇਗਾ? ਉਨ੍ਹਾਂ ਦੇ ‘ਖੁਸ਼ਾਮਦੀ ਟੋਲੇ’ ਨੇ ਕਦੇ ਦਾਅਵਾ ਕੀਤਾ ਸੀ ਕਿ ਉਨ੍ਹਾਂ (ਪ੍ਰਧਾਨ ਮੰਤਰੀ ਮੋਦੀ) ਨੇ ਯੂਕਰੇਨ ਤੇ ਰੂਸ ਵਿਚਾਲੇ ਜੰਗ ਰੁਕਵਾ ਦਿੱਤੀ ਸੀ। ਇਹ ਦਾਅਵਾ ਵੀ ਹੋਣ ਸਾਰੇ ਦਾਅਵਿਆਂ ਵਾਂਗ ਖੋਖਲਾ ਸਾਬਤ ਹੋਇਆ।’’
ਕਾਂਗਰਸ ਦੇ ਜਨਰਲ ਸਕੱਤਰ ਨੇ ਦੋਸ਼ ਲਾਇਆ, ‘‘ਪੂਰੀ ਦੁਨੀਆ ਦੇ ਦੌਰੇ ਕਰਦੇ ਰਹੇ ਹਨ। ਦੇਸ਼ ਦੇ ਵੱਖ ਵੱਖ ਸੂਬਿਆਂ ’ਚ ਜਾ ਕੇ ਉਦਘਾਟਨ ਕਰਦੇ ਰਹੇ ਹਨ, ਪਰ ਮਨੀਪੁਰ ਦੇ ਕਿਸੇ ਸਿਆਸੀ ਨੁਮਾਇੰਦੇ ਜਾਂ ਸਮਾਜਿਕ ਸੰਗਠਨਾਂ ਨਾਲ ਉਨ੍ਹਾਂ ਨੇ ਕਦੇ ਵੀ ਮੁਲਾਕਾਤ ਨਹੀ ਕੀਤੀ। ਉਨ੍ਹਾਂ ਨੇ ਸੂਬੇ ਦੇ ਮਾਮਲਿਆਂ ਦੀ ਜ਼ਿੰਮੇਵਾਰੀ ਕੇਂਦਰੀ ਗ੍ਰਹਿ ਮੰਤਰੀ ਨੂੰ ਸੌਂਪੀ ਸੀ ਜੋ ਇਸ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ।’’ -ਪੀਟੀਆਈ
Advertisement
Advertisement