‘ਉਮੰਗ-2025’ ’ਚ ਪ੍ਰਭ ਆਸਰਾ ਦੇ ਬੱਚਿਆਂ ਦੀ ਝੰਡੀ
05:55 AM Apr 15, 2025 IST
ਕੁਰਾਲੀ: ਇੱਥੋਂ ਦੀ ਸਮਾਜ ਸੇਵੀ ਸੰਸਥਾ ‘ਪ੍ਰਭ ਆਸਰਾ’ ਦੇ ਬੱਚਿਆਂ ਨੇ ‘ਉਮੰਗ 2025- ਸਪੈਸ਼ਲ ਓਲੰਪਿਕ ਡਿਸੇਬਿਲਟੀ ਕਲਚਰਲ ਮੁਕਾਬਲੇ’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੰਸਥਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਪ੍ਰਭ ਆਸਰਾ ਦੇ 14 ਬੱਚਿਆਂ ਨੇ ਹਿੱਸਾ ਲਿਆ ਅਤੇ ਕਈ ਤਗ਼ਮੇ ਜਿੱਤੇ। ਪ੍ਰਬੰਧਕਾਂ ਨੇ ਦੱਸਿਆ ਕਿ ਸੰਸਥਾ ਵਿੱਚ ਰਹਿ ਰਹੀ ਵਿਸ਼ਨੂ ਨੇ ਸੋਲੋ ਫੀਮੇਲ ਡਾਂਸ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਜਦੋਂਕਿ ਮੋਹਿਤ ਨੇ ਸੋਲੋ ਮੇਲ ਡਾਂਸ ਵਰਗ ’ਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਇਨ੍ਹਾਂ ਤੋਂ ਇਲਾਵਾ ਗਿੱਧਾ, ਭੰਗੜਾ, ਕੋਰੀਓਗ੍ਰਾਫੀ, ਫੈਸ਼ਨ ਸ਼ੋਅ ਅਤੇ ਯੂਨੀਫਾਈਡ ਗਰੁੱਪ ਡਾਂਸ ਟੀਮ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। ਸੰਸਥਾ ਦੀ ਟੀਮ ਨੂੰ ਸਕੂਲ ਵਰਗ ’ਚ ਦੂਜਾ ਸਥਾਨ ਪ੍ਰਾਪਤ ਹੋਇਆ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਇਹ ਸਫਲਤਾ ਸੰਸਥਾ ਦੇ ਲਗਾਤਾਰ ਯਤਨਾਂ, ਸਟਾਫ਼ ਦੀ ਮਿਹਨਤ ਅਤੇ ਬੱਚਿਆਂ ਦੀ ਲਗਨ ਦਾ ਨਤੀਜਾ ਹੈ। -ਪੱਤਰ ਪ੍ਰੇਰਕ
Advertisement
Advertisement