ਈਪੀਐੱਫਓ ਮੈਂਬਰ ਹੁਣ ਖ਼ੁਦ ਬਣਾ ਸਕਣਗੇ ਯੂਏਐੱਨ
04:52 AM Apr 09, 2025 IST
ਨਵੀਂ ਦਿੱਲੀ: ਕੇਂਦਰੀ ਕਿਰਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਐਂਪਲਾਈਜ਼ ਪ੍ਰੌਵੀਡੈਂਟ ਫੰਡ ਆਰਗੇਨਾਈਜੇਸ਼ਨ (ਈਪੀਐੇੱਫਓ) ਨਾਲ ਜੁੜੇ ਮੁਲਾਜ਼ਮ ਹੁਣ ਚਿਹਰੇ ਦੀ ਤਸਦੀਕ ਰਾਹੀਂ ਯੂਨੀਵਰਸਲ ਅਕਾਊਂਟ ਨੰਬਰ (ਯੂਏਐੱਨ) ਬਣਾ ਸਕਣਗੇ ਅਤੇ ਸਬੰਧਤ ਸੇਵਾਵਾਂ ਦਾ ਲਾਭ ਲੈ ਸਕਣਗੇ। ਮਾਂਡਵੀਆ ਨੇ ਕਿਹਾ ਕਿ ਈਪੀਐੱਫਓ ਨੇ ਚਿਹਰੇ ਦੀ ਤਸਦੀਕ ਰਾਹੀਂ ਪੀਐੱਫ ਦਾ ਯੂਏਐੱਨ ਅਲਾਟ ਕਰਨ ਤੇ ਉਸ ਨੂੰ ਚਾਲੂ ਕਰਨ ਲਈ ਆਧੁਨਿਕ ਡਿਜੀਟਲ ਸੇਵਾਵਾਂ ਸ਼ੁਰੂ ਕੀਤੀਆਂ ਹਨ। ‘ਉਮੰਗ’ ਐਪ ਰਾਹੀਂ ਵੀ ਨਵੀਂ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ।’’ -ਪੀਟੀਆਈ
Advertisement
Advertisement