ਇਰਾਕ ਤੇ ਸਿਰੀਆ ’ਚ ਇਸਲਾਮਿਕ ਸਟੇਟ ਦਾ ਮੁਖੀ ਹਲਾਕ: ਇਰਾਕੀ ਪ੍ਰਧਾਨ ਮੰਤਰੀ
04:25 AM Mar 16, 2025 IST
ਬਗਦਾਦ, 15 ਮਾਰਚ
Advertisement
ਇਰਾਕ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਿਆ ਅਲ-ਸੁਦਾਨੀ ਨੇ ਅੱਜ ਦੱਸਿਆ ਕਿ ਇਸਲਾਮਿਕ ਸਟੇਟ ਦੇ ਮੁਖੀ ਅਬਦੱਲ੍ਹਾ ਮਾਕੀ ਮੋਸਲੇਹ ਅਲ-ਰਿਫਾਈ ਨੂੰ ਇਰਾਕ ’ਚ ਇੱਕ ਮੁਹਿੰਮ ਦੌਰਾਨ ਮਾਰ-ਮੁਕਾਇਆ ਗਿਆ ਹੈ। ਉਸ ਨੂੰ ‘ਅਬੂ ਖਦੀਜਾ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਇਹ ਮੁਹਿੰਮ ਇਰਾਕੀ ਕੌਮੀ ਖੁਫੀਆ ਸੇਵਾ ਤੇ ਅਮਰੀਕੀ ਬਲਾਂ ਵੱਲੋਂ ਚਲਾਈ ਗਈ। ਇਰਾਕ ਦੇ ਪ੍ਰਧਾਨ ਮੰਤਰੀ ਅਲ-ਸੁਦਾਨੀ ਨੇ ਐਕਸ ’ਤੇ ਇੱਕ ਬਿਆਨ ’ਚ ਕਿਹਾ, ‘ਇਰਾਕ ਦੇ ਲੋਕਾਂ ਦੀ ਅਤਿਵਾਦ ਖ਼ਿਲਾਫ਼ ਲੜਾਈ ’ਚ ਸ਼ਾਨਦਾਰ ਜਿੱਤ ਜਾਰੀ ਹੈ।’
ਬਿਆਨ ’ਚ ਕਿਹਾ ਗਿਆ ਕਿ ਅਬੂ ਖਦੀਜਾ ਅਤਿਵਾਦੀ ਸੰਗਠਨ ਦਾ ‘ਡਿਪਟੀ ਖਲੀਫਾ’ ਸੀ ਅਤੇ ਇਰਾਕ ਤੇ ਦੁਨੀਆ ਦੇ ਸਭ ਤੋਂ ਖਤਰਨਾਕ ਅਤਿਵਾਦੀਆਂ ’ਚੋਂ ਇੱਕ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਲੰਘੀ ਰਾਤ ਆਪਣੇ ਸੋਸ਼ਲ ਮੀਡੀਆ ਮੰਚ ‘ਟਰੁੱਥ’ ’ਤੇ ਕਿਹਾ, ‘ਆਈਐੱਸਆਈਐੱਸ ਦਾ ਭਗੌੜਾ ਕੱਟੜਪੰਥੀ ਅੱਜ ਇਰਾਕ ’ਚ ਮਾਰ ਮੁਕਾਇਆ ਗਿਆ ਹੈ।’ -ਏਪੀ
Advertisement
Advertisement