ਆਸ਼ਾ ਵਰਕਰਾਂ ਵੱਲੋਂ ਪ੍ਰਦਰਸ਼ਨ
07:07 AM May 09, 2025 IST
ਪੱਤਰ ਪ੍ਰੇਰਕ
ਪੰਚਕੂਲਾ, 8 ਮਈ
Advertisement
ਪੰਚਕੂਲਾ ਦੇ ਬਲਾਕ ਰਾਏਪੁਰਰਾਣੀ ਦੀ ਸੀਐੱਚਸੀ ਵਿੱਚ ਪੀਐੱਚਸੀ ਹੰਗੋਂਲਾ, ਬਰਵਾਲਾ, ਕੋਟ ਦੇ ਅਧੀਨ ਆਉਣ ਵਾਲੇ ਦਰਜਨਾਂ ਪਿੰਡਾਂ ਦੀਆਂ ਆਸ਼ਾ ਵਰਕਰਾਂ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੀ ਅਗਵਾਈ ਆਸ਼ਾ ਵਰਕਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਸੁਮਨ, ਸਕੱਤਰ ਬੰਦਨਾ ਨੇ ਕੀਤੀ। ਬਰਖਾਸਤ ਆਸ਼ਾ ਵਰਕਰ ਮੋਨਿਕਾ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਨਿਯਮਿਤ ਤੌਰ ’ਤੇ ਨਿਭਾਉਂਦੀ ਰਹੀ ਹੈ। ਐੱਸਐੱਮਓ ਡਾ. ਸੰਜੀਵ ਗੋਇਲ ਨੂੰ ਮੰਗ ਪੱਤਰ ਸੌਂਪਦੇ ਹੋਏ ਯੂਨੀਅਨ ਨੇ ਮੰਗ ਕੀਤੀ ਕਿ ਬਰਖਾਸਤ ਆਸ਼ਾ ਵਰਕਰ ਨੂੰ ਅਤੇ ਮੁਅੱਤਲ ਏਐੱਨਐੱਮ ਨੂੰ ਤੁਰੰਤ ਬਹਾਲ ਕੀਤਾ ਜਾਵੇ। ਉਨ੍ਹਾਂ ਮੰਗ ਨਾ ਮੰਨੇ ਜਾਣ ’ਤੇ ਪੂਰੇ ਪੰਚਕੂਲਾ ਜ਼ਿਲ੍ਹੇ ਦੀਆਂ ਆਸ਼ਾ ਵਰਕਰ ਵੱਲੋਂ ਕੰਮ ਬੰਦ ਕਰਨ ਦੀ ਚਿਤਾਵਨੀ ਦਿੱਤੀ ਅਤੇ ਰਾਏਪੁਰਰਾਣੀ ਹਸਪਤਾਲ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਦੇਣ ਵੀ ਚਿਤਾਵਨੀ ਦਿੱਤੀ।
Advertisement
Advertisement