ਆਬੂ-ਧਾਬੀ ਤੋਂ ਕਾਲੀਕਟ ਆ ਰਹੇ ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਦੇ ਇੰਜਣ ਨੂੰ 1000 ਫੁੱਟ ਦੀ ਉਚਾਈ ’ਤੇ ਅੱਗ ਲੱਗੀ, 184 ਯਾਤਰੀ ਬਚੇ
04:32 PM Feb 03, 2023 IST
ਨਵੀਂ ਦਿੱਲੀ, 3 ਫਰਵਰੀ
Advertisement
ਕਾਲੀਕਟ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਅੱਜ ਤੜਕੇ ਇੰਜਣ ਫੇਲ੍ਹ ਹੋਣ ਕਾਰਨ ਆਬੂ ਧਾਬੀ ਹਵਾਈ ਅੱਡੇ ‘ਤੇ ਪਰਤੀ ਗਈ। ਸ਼ੁਰੂਆਤੀ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਅਧਿਕਾਰੀ ਨੇ ਕਿਹਾ ਕਿ ਉਡਾਣ ਭਰਨ ਦੇ ਦੌਰਾਨ ਜਹਾਜ਼ ਦੇ ਇੰਜਣ ਵਿੱਚ ਅੱਗ ਦੇਖੀ ਗਈ। ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਦੱਸਿਆ ਕਿ ਬੋਇੰਗ 737-800 ਜਹਾਜ਼ ਵਿੱਚ ਕੁੱਲ 184 ਯਾਤਰੀ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਹਨ। ਸੂਤਰ ਨੇ ਦੱਸਿਆ ਕਿ ਜਹਾਜ਼ ਦਾ ਇਕ ਇੰਜਣ ਫੇਲ੍ਹ ਹੋ ਗਿਆ ਸੀ। ਡੀਜੀਸੀਏ ਦੇ ਅਧਿਕਾਰੀ ਅਨੁਸਾਰ ਆਬੂ ਧਾਬੀ ਤੋਂ ਕਾਲੀਕਟ ਜਾਣ ਵਾਲੀ ਫਲਾਈਟ ਨੂੰ ਕਰੀਬ 1,000 ਫੁੱਟ ਦੀ ਉਚਾਈ ‘ਤੇ ਇੰਜਣ ਨੰਬਰ ਇੱਕ ਨੂੰ ਅੱਗ ਲੱਗਣ ਤੋਂ ਬਾਅਦ ਅੱਧ ਵਿਚਕਾਰ ਹੀ ਵਾਪਸ ਮੋੜ ਦਿੱਤਾ ਗਿਆ ਸੀ।
Advertisement
Advertisement