‘ਆਪ’ ਕੋਆਰਡੀਨੇਟਰ (ਸਿੱਖਿਆ) ਟੀਮ ਵੱਲੋਂ ਸਰਕਾਰੀ ਕੰਨਿਆ ਸਕੂਲ ਧੂਰੀ ਦਾ ਦੌਰਾ
05:15 AM Apr 07, 2025 IST
ਬੀਰਬਲ ਰਿਸ਼ੀਧੂਰੀ, 6 ਅਪਰੈਲ
Advertisement
‘ਆਪ’ ਕੋਆਰਡੀਨੇਟਰ (ਸਿੱਖਿਆ) ਦਰਸ਼ਨ ਸਿੰਘ ਪਾਠਕ ਤੇ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਧੂਰੀ ਦਾ ਦੌਰਾ ਕੀਤਾ। ਉਨ੍ਹਾਂ ਸਕੂਲ ਸਟਾਫ਼ ਨਾਲ ਮੀਟਿੰਗ ਕੀਤੀ ਅਤੇ ਸਕੂਲ ਵਿੱਚ ਸਰਕਾਰੀ ਗ੍ਰਾਂਟਾਂ ਨਾਲ ਹੋਏ ਕੰਮਾਂ ਨੂੰ ਡੂੰਘਾਈ ਨਾਲ ਵਾਚਿਆ। ਟੀਮ ਵਿੱਚ ਰਮਨਦੀਪ ਸਿੰਘ ਜਵੰਧਾ, ਨਵਜੋਤ ਕੌਰ, ਅਰਸ਼ਦੀਪ ਸਿੰਘ ਪੂਨੀਆ ਆਦਿ ਸ਼ਾਮਲ ਸਨ। ਸਮੁੱਚੇ ਸਟਾਫ਼ ਸਮੇਤ ਅਧਿਆਪਕ ਨੇਤਾ ਅਵਤਾਰ ਸਿੰਘ ਢਢੋਗਲ ਨੇ ਮਹਿਮਾਨ ਕੋਆਰਡੀਨੇਟਰਾਂ ਦਾ ਸਵਾਗਤ ਤੇ ਸਨਮਾਨ ਕੀਤਾ। ਪਾਠਕ ਨੇ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਨੂੰ ਪਹਿਲੀ ਤਰਜ਼ੀਹ ਮੰਨ ਰਹੀ ਹੈ ਜਿਸ ਤਹਿਤ ਪਲਾਸੌਰ ਦੇ ਸਰਕਾਰੀ ਸਕੂਲ ਵਿਖੇ 15 ਲੱਖ ਦੀ ਰਾਸ਼ੀ ਸਟੇਡੀਅਮ ਦੇ ਸ਼ੈੱਡ ਲਈ ਅਤੇ 1.60 ਲੱਖ ਰੁਪਏ ਟਰੈਕ ਲਈ ਆਈ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ 7 ਅਪਰੈਲ ਵਿਕਾਸ ਕੰਮਾਂ ਦਾ ਰਸਮੀ ਉਦਘਾਟਨ ਲਘੂ ਉਦਯੋਗ ਪੰਜਾਬ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਕਰਨਗੇ।
Advertisement
Advertisement