ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਓ, ਖ਼ੁਦ ਨੂੰ ਪਿਆਰ ਕਰੀਏ...

04:38 AM Jan 29, 2025 IST
featuredImage featuredImage

ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਜੈਨੇਸਸ ਸੈਂਟਰ ਵਿਖੇ ਹੋਈ। ਇਹ ਮੀਟਿੰਗ ਨਵੇਂ ਸਾਲ ਅਤੇ ਜਨਵਰੀ ਮਹੀਨੇ ਦੇ ਤਿਉਹਾਰਾਂ ਨੂੰ ਸਮਰਪਿਤ ਰਹੀ। ਸਭ ਤੋਂ ਪਹਿਲਾਂ ਸਭਾ ਦੀ ਪ੍ਰਧਾਨ ਬਲਵਿੰਦਰ ਕੌਰ ਬਰਾੜ ਨੇ ਆਈਆਂ ਭੈਣਾਂ ਦਾ ਸਵਾਗਤ ਕੀਤਾ। ਸਭਾ ਦੀ ਸਕੱਤਰ ਗੁਰਨਾਮ ਕੌਰ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ, ਇਸ ਮਹੀਨੇ ਵਿੱਚ ਆਏ ਪ੍ਰਸਿੱਧ ਦਿਹਾੜਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ, ਲੋਹੜੀ, ਮਾਘੀ ਅਤੇ ਗਣਤੰਤਰ ਦਿਵਸ ਦੇ ਇਤਿਹਾਸ ਬਾਰੇ ਸੰਖੇਪ ਚਾਨਣਾ ਪਾਇਆ।
ਗੁਰਦੀਸ਼ ਕੌਰ ਗਰੇਵਾਲ ਨੇ ਸਿਹਤ ਸਬੰਧੀ ਆਪਣੇ ਸੁਝਾਅ ਦਿੱਤੇ ਅਤੇ ਇੱਕ ਗੀਤ ਰਾਹੀਂ ਨਵੇਂ ਸਾਲ ਤੇ ਸਭਨਾਂ ਲਈ ਸੁੱਖਾਂ ਦੀ ਕਾਮਨਾ ਕੀਤੀ। ਸੁਖਵੰਤ ਕੌਰ ਬੈਂਸ, ਮਨਪ੍ਰੀਤ ਕੌਰ, ਜਸਵੀਰ ਕੌਰ, ਅੰਮ੍ਰਿਤਪਾਲ ਕੌਰ, ਸਿਮਰਦੀਪ ਕੌਰ, ਕਰਮਜੀਤ ਕੌਰ ਅਤੇ ਸਤਵਿੰਦਰ ਕੌਰ ਨਵੀਆਂ ਭੈਣਾਂ ਨੇ ਹਾਜ਼ਰੀ ਭਰੀ। ਸੁਰਿੰਦਰ ਸੰਧੂ, ਜਸਮਿੰਦਰ ਕੌਰ ਬਰਾੜ, ਅਮਰਜੀਤ ਕੌਰ ਟਿਵਾਣਾ ਅਤੇ ਬਲਬੀਰ ਕੌਰ ਹਜ਼ੂਰੀਆ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵਿਤਾਵਾਂ ਤੇ ਗੀਤ ਗਾ ਕੇ ਮਾਹੌਲ ਸੁਰਮਈ ਬਣਾ ਦਿੱਤਾ। ਦਲਬੀਰ ਕੌਰ ਅਤੇ ਜੁਗਿੰਦਰ ਪੁਰਬਾ ਨੇ ਲੋਹੜੀ ਦੇ ਗੀਤ ਗਾਏ। ਲਖਵਿੰਦਰ ਕੌਰ ਨੇ ‘ਧੀਆਂ ਦੀ ਵੀ ਲੋਹੜੀ ਮਨਾਓ ਪੁੱਤਰਾਂ ਵਾਲਿਓ’ ਗੀਤ ਨਾਲ ਹਾਜ਼ਰੀ ਲਵਾਈ। ਹਰਜੀਤ ਕੌਰ ਜੌਹਲ ਨੇ ਗਣਤੰਤਰ ਦਿਵਸ ’ਤੇ ਕਵਿਤਾ ਸੁਣਾਈ।
ਸਰਬਜੀਤ ਉੱਪਲ ਨੇ ‘ਫੈਸ਼ਨਪ੍ਰਸਤੀ’ ਅਤੇ ‘ਆਓ, ਖ਼ੁਦ ਨੂੰ ਪਿਆਰ ਕਰੀਏ’ ਕਵਿਤਾਵਾਂ ਨਾਲ ਸਾਂਝ ਪਾਈ। ਮਨਿੰਦਰ ਕੌਰ, ਸਿਮਰਨਦੀਪ ਕੌਰ ਅਤੇ ਕਿਰਨ ਕਲਸੀ ਨੇ ਕਵਿਤਾਵਾਂ ਸੁਣਾਈਆਂ। ਗੁਰਜੀਤ ਬੈਦਵਾਨ ਅਤੇ ਬਲਵੀਰ ਕੌਰ ਗਰੇਵਾਲ ਨੇ ਵਕਤ ਦੀ ਅਹਿਮੀਅਤ ਦਰਸਾਉਂਦੀਆਂ ਹੋਈਆਂ ਸੰਖੇਪ ਰਚਨਾਵਾਂ ਸਾਂਝੀਆਂ ਕੀਤੀਆਂ। ਅਮਰਜੀਤ ਗਰੇਵਾਲ, ਸੁਰਿੰਦਰ ਸੰਧੂ, ਸਤਵਿੰਦਰ ਕੌਰ ਫਰਵਾਹਾ, ਸਤਵਿੰਦਰ ਕੌਰ, ਬਲਵੀਰ ਕੌਰ ਗਰੇਵਾਲ, ਅਮਰਜੀਤ ਵਿਰਦੀ ਅਤੇ ਗਿਆਨ ਕੌਰ ਨੇ ਲੋਕ ਗੀਤ ਗਾਏ ਅਤੇ ਗਿੱਧਾ ਪਾ ਕੇ ਖ਼ੂਬ ਰੰਗ ਬੰਨ੍ਹਿਆ। ਅੰਤ ਵਿੱਚ ਹਰਪ੍ਰੀਤ ਕੌਰ ਨੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੱਤਾ ਅਤੇ ਬਲਵਿੰਦਰ ਕੌਰ ਬਰਾੜ ਨੇ ਕੈਨੇਡਾ ਵਿੱਚ ਨਵੇਂ ਆਏ ਬੱਚਿਆਂ ਦੀ ਮਦਦ ਕਰਨ ਦੀ ਅਪੀਲ ਕਰਦਿਆਂ ਹੋਇਆਂ, ਸਾਰੀਆਂ ਭੈਣਾਂ ਦਾ ਧੰਨਵਾਦ ਕੀਤਾ।
*ਖ਼ਬਰ ਸਰੋਤ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ
ਸੰਪਰਕ : 1 825 735 4550

Advertisement

Advertisement