ਆਈਟੀਆਈ ਨੰਗਲ ’ਚ ਜਾਗਰੂਕਤਾ ਸਮਾਗਮ
05:41 AM Apr 29, 2025 IST
ਨੰਗਲ (ਬਲਵਿੰਦਰ ਰੈਤ): ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਇਸਤਰੀਆਂ ਨੰਗਲ ਵਿੱਚ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਪ੍ਰਿੰਸੀਪਲ ਗੁਰਨਾਮ ਭੱਲੜੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਸੈਮੀਨਾਰ ’ਚ ਨਗਰ ਕੌਂਸਲ ਨੰਗਲ ਤੋਂ ਪ੍ਰੋਗਰਾਮ ਕੋਆਰਡੀਨੇਟਰ ਪੂਨਮ ਬੇਗੜਾ ਨੇ ਸੰਬੋਧਨ ਕੀਤਾ। ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਨੇ ਸਿਖਿਆਰਥੀਆਂ ਅਤੇ ਸਮੂਹ ਸਟਾਫ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਖ਼ਿਲਾਫ਼ ਮੁਹਿੰਮ ’ਚ ਜਾਗਰੂਕ ਨਾਗਰਿਕ ਦਾ ਫਰਜ਼ ਨਿਭਾਉਣ। ਇਸ ਮੌਕੇ ਇੰਸਟਰਕਟਰ ਰਵਨੀਤ ਕੌਰ ਭੰਗਲ, ਡੈਪੋਂ ਇੰਚਾਰਜ ਗੁਰਨਾਮ ਕੌਰ ਅਤੇ ਮਾਇਆ ਦੇਵੀ ਹਾਜ਼ਰ ਸਨ।
Advertisement
Advertisement