ਸੇਂਟ ਕਾਰਮਲ ਸਕੂਲ ਕਟਲੀ ’ਚ ਸਮਾਗਮ
04:48 AM May 18, 2025 IST
ਰੂਪਨਗਰ (ਪੱਤਰ ਪ੍ਰੇਰਕ): ਇੱਥੇ ਸੇਂਟ ਕਾਰਮਲ ਸਕੂਲ ਕਟਲੀ ਵਿੱਚ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਕੂਲ ਦੇ ਸਰਪ੍ਰਸਤ ਅਮਰਜੀਤ ਸਿੰਘ ਸੈਣੀ ਅਤੇ ਡਿਵੈੱਲਪਮੈਂਟ ਮੈਨੇਜਰ ਜਯਾ ਸੈਣੀ ਦੀ ਦੇਖ ਰੇਖ ਅਧੀਨ ਕਰਵਾਏ ਸਮਾਗਮ ਦੌਰਾਨ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਮਹਿਮਾਨਾਂ ਦੀਆਂ ਕਈ ਤਰ੍ਹਾਂ ਦੇ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ। ਸਕੂਲ ਦੀ ਡਾਇਰੈਕਟਰ ਪ੍ਰਿੰਸੀਪਲ ਪੂਨਮ ਡੋਗਰਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਤੇ ਪ੍ਰਿੰਸੀਪਲ ਪੂਜਾ ਜੈਨ ਨੇ ਧੰਨਵਾਦ ਕੀਤਾ।
Advertisement
Advertisement