ਅਟਾਵਾ ’ਚ ਮੁਫ਼ਤ ਜਾਂਚ ਕੈਂਪ
04:47 AM May 18, 2025 IST
ਚੰਡੀਗੜ੍ਹ (ਪੱਤਰ ਪ੍ਰੇਰਕ): ਸੁਸਾਇਟੀ ਫਾਰ ਕੇਅਰ ਆਫ਼ ਦਿ ਬਲਾਇੰਡ, ਸੈਕਟਰ 26 ਚੰਡੀਗੜ੍ਹ ਦੀ ਅਗਵਾਈ ਹੇਠ ਪਿੰਡ ਅਟਾਵਾ ਦੀ ਸਰਕਾਰੀ ਡਿਸਪੈਂਸਰੀ ’ਚ ਸੀਨੀਅਰ ਡਿਪਟੀ ਮੇਅਰ ਅਤੇ ਵਾਰਡ ਕੌਂਸਲਰ ਜਸਬੀਰ ਸਿੰਘ ਬੰਟੀ ਦੀ ਅਗਵਾਈ ਹੇਠ ਅਤੇ ਨੇਤਰ ਵਿਗਿਆਨ ਵਿਭਾਗ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ। ਇਸ ਸਮੇਂ ਦੌਰਾਨ ਦੰਦਾਂ ਦੀ ਜਾਂਚ, ਫਿਜ਼ੀਓਥੈਰੇਪੀ, ਬੀਪੀ, ਸ਼ੂਗਰ, ਟੀਵੀ ਟੈਸਟ ਅਤੇ ਐਕਸ-ਰੇ ਸਮੇਤ ਜਨਰਲ ਦਵਾਈ ਆਦਿ ਦੇ ਟੈਸਟ ਅਤੇ ਜਾਂਚਾਂ ਵੀ ਕੀਤੀਆਂ ਗਈਆਂ। ਸੁਸਾਇਟੀ ਦੇ ਉਪ-ਪ੍ਰਧਾਨ ਦਿਨੇਸ਼ ਕਪਿਲਾ ਨੇ ਕਿਹਾ ਕਿ ਕੈਂਪ ਦਾ 275 ਤੋਂ ਵੱਧ ਲੋਕਾਂ ਨੇ ਲਾਭ ਲਿਆ। ਕੈਂਪ ਵਿੱਚ ਬਹੁਤ ਸਾਰੇ ਲੋਕਾਂ ਨੂੰ ਐਨਕਾਂ ਵੀ ਪ੍ਰਦਾਨ ਕੀਤੀਆਂ ਗਈਆਂ।
Advertisement
Advertisement