ਅੱਗ ਲੱਗਣ ਕਾਰਨ ਬੈਂਕ ’ਚ ਸਾਮਾਨ ਸੜਿਆ
06:30 AM May 07, 2025 IST
ਨਿੱਜੀ ਪੱਤਰ ਪ੍ਰੇਰਕਸਿਰਸਾ, 6 ਮਈ
Advertisement
ਇਥੋਂ ਦੇ ਗੁਰੂ ਗੋਬਿੰਦ ਸਿੰਘ ਚੌਕ ਵਿੱਚ ਸਥਿਤ ਐਕਸਿਸ ਬੈਂਕ ਦੀ ਮੁੱਖ ਸ਼ਾਖਾ ਵਿੱਚ ਅੱਜ ਅੱਗ ਲੱਗ ਗਈ ਜਿਸ ਕਾਰਨ ਬੈਂਕ ਦਾ ਰਿਕਾਰਡ ਅਤੇ ਫਰਨੀਚਰ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚ ਗਈ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ। ਬੈਂਕ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਜਾਣਕਾਰੀ ਅਨੁਸਾਰ ਜਦੋਂ ਸਵੇਰੇ ਬੈਂਕ ਵਿੱਚੋਂ ਅਚਾਨਕ ਧੂੰਆਂ ਉੱਠਣਾ ਸ਼ੁਰੂ ਹੋਇਆ ਤਾਂ ਨੇੜੇ ਹੀ ਸਥਿਤ ਇੱਕ ਨਿੱਜੀ ਮਾਲ ਦੇ ਸੁਰੱਖਿਆ ਗਾਰਡ ਨੇ ਇਸ ਬਾਰੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ। ਜਦੋਂ ਤੱਕ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚੀ, ਅੱਗ ਫੈਲ ਚੁੱਕੀ ਸੀ ਅਤੇ ਬੈਂਕ ਦੇ ਅੰਦਰ ਰੱਖੇ ਕੰਪਿਊਟਰ, ਬਿਜਲੀ ਦੇ ਉਪਕਰਨ, ਕੁਰਸੀਆਂ, ਮੇਜ਼ ਅਤੇ ਕੁਝ ਦਸਤਾਵੇਜ਼ ਸੜ ਗਏ ਸਨ। ਸ਼ੱਕ ਹੈ ਕਿ ਅੱਗ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਅਤੇ ਬਾਅਦ ਵਿੱਚ ਹੋਰ ਫੈਲ ਗਈ।
Advertisement
Advertisement