ਅੱਗ ਕਾਰਨ ਝੁਲਸੇ ਨੌਜਵਾਨ ਦੀ ਮੌਤ
05:53 AM Apr 24, 2025 IST
ਪੱਤਰ ਪ੍ਰੇਰਕ
ਜ਼ੀਰਾ, 24 ਅਪਰੈਲ
ਇਥੇ ਅੰਮ੍ਰਿਤਸਰ- ਬਠਿੰਡਾ ਨੈਸ਼ਨਲ ਹਾਈਵੇ 54 ’ਤੇ ਸਥਿਤ ਪਿੰਡ ਸੇਖਵਾਂ ਅਤੇ ਨਾਲ ਲਗਦੇ ਪਿੰਡਾਂ ਰਟੌਲ ਰੋਹੀ, ਸੋਢੀਵਾਲਾ ਆਦਿ ਦੇ ਖੇਤਾਂ ਵਿੱਚ ਬੀਤੇ ਦਿਨੀਂ ਕਣਕ ਅਤੇ ਨਾੜ ਨੂੰ ਲੱਗੀ ਅੱਗ ਕਾਰਨ ਜਿੱਥੇ ਕਿਸਾਨਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਉੱਥੇ ਜ਼ੀਰਾ ਨਿਵਾਸੀ ਦੋ ਨੌਜਵਾਨ ਇਸ ਅੱਗ ਦੀ ਲਪੇਟ ਵਿੱਚ ਆ ਕੇ ਝੁਲਸ ਗਏ ਸਨ, ਜਿਨ੍ਹਾਂ ਵਿੱਚੋਂ ਕਰਨਪਾਲ ਸਿੰਘ ਵਾਸੀ ਜ਼ੀਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ ਦੂਸਰਾ ਨੌਜਵਾਨ ਜ਼ੇਰੇ ਇਲਾਜ ਸੀ, ਜਿਸ ਦੀ ਅੱਜ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਰਜੁਨ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮੁਹੱਲਾ ਮੱਲੀਆਂ ਜ਼ੀਰਾ ਵਜੋਂ ਹੋਈ ਹੈ। ਇਸ ਮੌਕੇ ਸਮਾਜਸੇਵੀਆਂ ਤੇ ਹੋਰਨਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸਰਕਾਰ ਕੋਲੋਂ ਮੁਆਵਜ਼ਾ ਮੰਗਿਆ।
Advertisement
Advertisement