ਅਰਸ਼ੀ ਨੂੰ ਜਿੱਤ ਦੀ ਵਧਾਈ ਦਿੱਤੀ
05:19 AM Apr 01, 2025 IST
ਲਹਿਰਾਗਾਗਾ: ਵੱਖ-ਵੱਖ ਨਾਮਵਰ ਅਦਾਰਿਆਂ 'ਚ ਕੰਮ ਕਰਨ ਤੋਂ ਬਾਹਰ ਹੁਣ ਆਜ਼ਾਦਾਨਾ ਪੱਤਰਕਾਰੀ ਕਰ ਰਹੀ ਲਹਿਰਾਗਾਗਾ ਦੀ ਅਰਸ਼ਦੀਪ ਅਰਸ਼ੀ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਦੀ ਚੋਣ ਜਿੱਤ ਕੇ ਨਾਮਣਾ ਖੱਟਿਆ ਹੈ। ਉਸ ਨੇ ਮੀਤ ਪ੍ਰਧਾਨ-1 ਦੇ ਅਹੁਦੇ ਲਈ 318 ਵੋਟਾਂ ਹਾਸਲ ਕੀਤੀਆਂ। ਅਰਸ਼ਦੀਪ ਅਰਸ਼ੀ ਨੇ ਇਹ ਚੋਣ ਸੌਰਵ ਦੁੱਗਲ ਦੇ ਪੈੱਨਲ ਦੀ ਅਗਵਾਈ ਵਿੱਚ ਲੜੀ ਸੀ, ਜੋ ਕਿ ਪ੍ਰਧਾਨ ਚੁਣੇ ਗਏ ਹਨ। ਪ੍ਰੈੱਸ ਕਲੱਬ ਲਹਿਰਾਗਾਗਾ ਦੇ ਪੱਤਰਕਾਰਾਂ ਨੇ ਅਰਸ਼ਦੀਪ ਅਰਸ਼ੀ ਨੂੰ ਇਸ ਜਿੱਤ ਲਈ ਮੁਬਾਰਕਬਾਦ ਦਿੱਤੀ ਹੈ। ਅਰਸ਼ਦੀਪ ਅਰਸ਼ੀ ਨੂੰ ਲਾਡਲੀ ਮੀਡੀਆ ਫਾਊਂਡੇਸ਼ਨ ਵੱਲੋਂ ਬੀਤੇ ਵਰ੍ਹੇ ਮਹਿਲਾਵਾਂ ਨਾਲ ਜੁੜੇ ਮੁੱਦਿਆਂ ਬਾਰੇ ਰਿਪੋਰਟਿੰਗ ਕਰਨ ਲਈ ਲਾਡਲੀ ਮੀਡੀਆ ਅਤੇ ਐਡਵਰਟਾਈਜਿੰਗ ਐਵਾਰਡ ਨਾਲ ਸਨਮਾਨਿਤ ਕੀਤਾ ਸੀ। -ਪੱਤਰ ਪ੍ਰੇਰਕ
Advertisement
Advertisement
Advertisement