ਅਮਰੀਕੀ ਟੈਰਿਫ ਖ਼ਿਲਾਫ਼ ਨੀਤੀ ’ਚ ਕੌਮੀ ਹਿੱਤਾਂ ਦਾ ਧਿਆਨ ਰੱਖਿਆ ਜਾਵੇ: ਕਾਂਗਰਸ
04:23 AM Apr 06, 2025 IST
ਨਵੀਂ ਦਿੱਲੀ, 5 ਅਪਰੈਲ
ਸੀਨੀਅਰ ਕਾਂਗਰਸ ਆਗੂ ਆਨੰਦ ਸ਼ਰਮਾ ਨੇ ਅੱਜ ਅਮਰੀਕਾ ਵੱਲੋਂ ਟੈਰਿਫ ਲਾਏ ਜਾਣ ਨੂੰ ‘ਮੰਦਭਾਗਾ’ ਤੇ ‘ਇੱਕਪਾਸੜ’ ਕਰਾਰ ਦਿੱਤਾ ਤੇ ਸਰਕਾਰ ਨੂੰ ਵੱਖ ਵੱਖ ਸਿਆਸੀ ਪਾਰਟੀਆਂ ਤੇ ਸਬੰਧਤ ਧਿਰਾਂ ਨੂੰ ਭਰੋਸੇ ’ਚ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਰਣਨੀਤੀ ਬਣਾਉਂਦੇ ਸਮੇਂ ਕੌਮੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਣਾ ਚਾਹੀਦਾ ਹੈ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਾਰੀਆਂ ਸਬੰਧਤ ਧਿਰਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਉਨ੍ਹਾਂ ਨਾਲ ਸਲਾਹ ਕਰੇ ਅਤੇ ਇਸ ਮੁੱਦੇ ਨਾਲ ਨਜਿੱਠਣ ਲਈ ਕਦਮ ਚੁੱਕਣ ਤੇ ਵਪਾਰ ਦੀ ਨਿਗਰਾਨੀ ਲਈ ਮਾਹਿਰਾਂ ਦੀ ਟਾਕਸ ਫੋਰਸ ਵੀ ਗਠਿਤ ਕਰੇ। ਉਨ੍ਹਾਂ ਕਿਹਾ ਕਿ ਡੋਨਲਡ ਟਰੰਪ ਨੇ ਜੋ ਕੀਤਾ ਹੈ ਉਹ ਮੰਦਭਾਗਾ ਤੇ ਵਿਸ਼ਵ ਪਵਾਰ ਲਈ ਇੱਕ ਵੱਡਾ ਝਟਕਾ ਹੈ। -ਪੀਟੀਆਈ
Advertisement
Advertisement