Punjab News: ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਦਾ ਪਰਦਾਫਾਸ਼; 8 ਗ੍ਰਿਫ਼ਤਾਰ
ਅੰਮ੍ਰਿਤਸਰ, 9 ਅਪਰੈਲ
ਇਕ ਕੋਮਾਂਤਰੀ ਨਾਰਕੋ ਨੈੱਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰੇਟ ਨੇ ਦੋ ਡਰੱਗ ਕਾਰਟੈਲਾਂ ਦਾ ਪਰਦਾਫਾਸ਼ ਕੀਤਾ ਅਤੇ 8 ਮੁੱਖ ਸੰਚਾਲਕਾਂ ਨੂੰ ਗ੍ਰਿਫ਼ਤਾਰ ਕਰਦਿਆਂ 4.040 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਇਕ ਐਨਫੋਰਸਮੈਂਟ ਏਜੰਸੀ ਦਾ ਇਕ ਅਧਿਕਾਰੀ ਨਾਰਕੋ ਨੈੱਟਵਰਕ ਨੂੰ ਸੁਖਾਲਾ ਬਣਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਰਿਹਾ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਦੋਵੇਂ ਸਰਹੱਦ ਪਾਰ ਤੋਂ ਖੇਪਾਂ ਦੀ ਸੋਰਸਿੰਗ ਕਰ ਰਹੇ ਸਨ, ਜਿਸ ਵਿਚ ਰਵੀ ਵਿਦੇਸ਼ੀ ਤਸਕਰਾਂ ਨਾਲ ਜੁੜਿਆ ਹੋਇਆ ਸੀ।
In a major blow to an international narco network, Commissionerate Police Amritsar busts two drug cartels and arrests 8 key operatives and recovers 4.040 kg Heroin
One official from an enforcement agency who was misusing his position to facilitate the network in connivance with… pic.twitter.com/PDWH7P8lTF
— DGP Punjab Police (@DGPPunjabPolice) April 9, 2025
ਬਿਆਨ ਵਿਚ ਕਿਹਾ ਗਿਆ ਹੈ ਕਿ ਹੋਰ ਜਾਂਚਾਂ ਵਿਚ 6 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਡਰੱਗ ਤਸਕਰੀ ਅਤੇ ਹਵਾਲਾ ਵਿੱਤ ਦੇ ਕਥਿਤ ਸੰਚਾਲਨ ਵਿੱਚ ਸ਼ਾਮਲ ਸਨ। ਇਸ ਸਬੰਧੀ ਐੱਨਡੀਪੀਐੱਸ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ ਅਤੇ ਪੂਰੇ ਨੈਟਵਰਕ ਨੂੰ ਲੱਭਣ ਅਤੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। -ਏਐੱਨਆਈ