ਅਧਿਕਾਰੀਆਂ ਵੱਲੋਂ ਅੰਬਾਲਾ ਦੀਆਂ ਮੰਡੀਆਂ ਦਾ ਜਾਇਜ਼ਾ
06:50 AM Apr 11, 2025 IST
ਪੱਤਰ ਪ੍ਰੇਰਕ
ਅੰਬਾਲਾ, 10 ਅਪਰੈਲ
ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਹਰਿਆਣਾ ਦੇ ਕਮਿਸ਼ਨਰ ਤੇ ਸਕੱਤਰ ਵਿਜੈ ਦਹੀਆ ਨੇ ਅੱਜ ਅੰਬਾਲਾ ਸ਼ਹਿਰ, ਅੰਬਾਲਾ ਛਾਉਣੀ ਅਤੇ ਸਾਹਾ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਕੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ, ਐੱਸਡੀਐੱਮ ਦਰਸ਼ਨ ਕੁਮਾਰ ਤੇ ਵਿਨੇਸ਼ ਕੁਮਾਰ ਵੀ ਮੌਜੂਦ ਸਨ। ਕਮਿਸ਼ਨਰ ਨੇ ਹੁਕਮ ਦਿੱਤਾ ਕਿ ਖ਼ਰੀਦ ਦੇ ਨਾਲ ਲਿਫਟਿੰਗ ਵੀ ਪਹਿਲੇ ਦਿਨ ਤੋਂ ਹੀ ਤੇਜ਼ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਮੰਡੀ ਪ੍ਰਧਾਨਾਂ ਅਤੇ ਆੜ੍ਹਤੀਆਂ ਨਾਲ ਵੀ ਗੱਲਬਾਤ ਕਰਕੇ ਮੌਕੇ ਦੀ ਹਾਲਤ ਬਾਰੇ ਜਾਣਕਾਰੀ ਲਈ।
Advertisement
Advertisement