ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਦੀ ਮੌਤ
04:52 AM May 05, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਮਈ
Advertisement
ਥਾਣਾ ਡਵੀਜ਼ਨ ਨੰਬਰ 6 ਦੇ ਇਲਾਕੇ ਜੀਟੀ ਰੋਡ ਸ਼ੇਰਪੁਰ ਸਥਿਤ ਹਨੂੰਮਾਨ ਮੰਦਿਰ ਮੇਨ ਨੇੜੇ ਇੱਕ ਪੈਦਲ ਜਾ ਰਹੇ ਇੱਕ ਨੌਜਵਾਨ ਦੇ ਤੇਜ਼ ਰਫ਼ਤਾਰ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਗੌਰਵ ਕੁਮਾਰ ਵਾਸੀ ਜੋਗੀ ਲਾਲ ਦਾ ਵੇਹੜਾ ਫੌਜੀ ਕਲੋਨੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਗੌਰਵ ਕੁਮਾਰ ਜਦੋਂ ਹਨੂੰਮਾਨ ਮੰਦਰ ਮੇਨ ਜੀਟੀ ਰੋਡ ਸ਼ੇਰਪੁਰ ਕੋਲੋਂ ਪੈਦਲ ਸੜਕ ਪਾਰ ਕਰਨ ਲੱਗਾ ਤਾਂ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਉਸ ਨੂੰ ਟੱਕਰ ਮਾਰੀ ਅਤੇ ਸਮੇਤ ਵਾਹਨ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਗੌਰਵ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਗੌਰਵ ਕੁਮਾਰ ਦੀ ਪਤਨੀ ਪੂਜਾ ਕੁਮਾਰੀ ਦੀ ਸ਼ਿਕਾਇਤ ’ਤੇ ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
Advertisement
Advertisement