ਜ਼ੋਨਲ ਯੁਵਕ ਮੇਲਾ: ਪ੍ਰਤਾਪ ਕਾਲਜ ਵੱਲੋਂ ਸ਼ਾਨਦਾਰ ਪ੍ਰਦਰਸ਼ਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਅਕਤੂਬਰ
ਸਥਾਨਕ ਪ੍ਰਤਾਪ ਕਾਲਜ ਆਫ ਐਜੂਕੇਸ਼ਨ ਨੇ 64ਵੇਂ ਪੰਜਾਬ ਯੂਨੀਵਰਸਿਟੀ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਸ਼ਾਨਦਾਰ ਪੇਸ਼ਕਾਰੀ ਕਰ ਕੇ ਦੂਜੇ ਰਨਰਅੱਪ ਦੀ ਓਵਰਆਲਟਰਾਫੀ ਹਾਸਲ ਕੀਤੀ। ਕਾਲਜ ਦੇ ਵਿਦਿਆਰਥੀਆਂ ਨੇ ਸੰਗੀਤਕ, ਸਾਹਿਤਕ ਅਤੇ ਵਿਰਾਸਤੀ ਆਈਟਮਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਗਰੁੱਪ ਸ਼ਬਦ, ਗ਼ਜ਼ਲ, ਕਲਾਸੀਕਲ ਵੋਕਲ, ਗਰੁੱਪ ਗਾਇਨ, ਮੌਕੇ ’ਤੇ ਪੇਂਟਿੰਗ, ਇੰਸਟਾਲੇਸ਼ਨ, ਕਾਰਟੂਨਿੰਗ, ਪੋਸਟ ਮੇਕਿੰਗ, ਡਬਿੇਟ, ਭਾਸ਼ਣ, ਬਾਗ਼ ਅਤੇ ਮਿੱਟੀ ਦੇ ਖਿਡੌਣੇ ਮੁਕਾਬਲੇ ਵਿੱਚ ਪਹਿਲਾ ਸਥਾਨ, ਕਵਿਤਾ ਉਚਾਰਨ, ਰਚਨਾਤਮਕ ਲੇਖ, ਹੈਂਡਰਾਈਟਿੰਗ ਹਿੰਦੀ, ਗੁੱਡੀਆਂ ਪਟੋਲੇ ਅਤੇ ਮਹਿੰਦੀ ਡਿਜ਼ਾਈਨ ਵਿੱਚ ਦੂਜਾ ਸਥਾਨ ਜਦੋਂਕਿ ਰੰਗੋਲੀ, ਕਲੇਅ ਮਾਡਲਿੰਗ, ਕੁਇਜ਼, ਰਚਾਨਾਤਮਿਕ ਲੇਖਣ ਕਹਾਣੀ, ਛਿੱਕੂ ਮੇਕਿੰਗ, ਪੀੜ੍ਹੀ ਮੇਕਿੰਗ ਅਤੇ ਖਿੱਦੋ ਬਣਾਉਣ ਦੇ ਮੁਕਾਬਲੇ ਵਿੱਚ ਤੀਜੇ ਸਥਾਨ ਪ੍ਰਾਪਤ ਕੀਤੇ। ਕਾਲਜ ਪਹੁੰਚਣ ’ਤੇ ਵਿਦਿਆਰਥੀਆਂ ਦਾ ਪ੍ਰਬੰਧਕਾਂ ਵੱਲੋਂ ਵੀ ਸਨਮਾਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਫੈਕਲਟੀ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।