ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ੋਨਲ ਫੈਸਟੀਵਲ ਧੂਮ-ਧੜੱਕੇ ਨਾਲ ਸਮਾਪਤ

11:17 AM Oct 15, 2023 IST
ਜ਼ੋਨਲ ਫੈਸਟੀਵਲ ਵਿਚ ਭੰਗੜਾ ਪਾਉਂਦੀ ਹੋਈ ਇਕ ਕਾਲਜ ਦੀ ਟੀਮ। -ਫੋਟੋ: ਰਵੀ ਕੁਮਾਰ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 14 ਅਕਤੂਬਰ
ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ-26, ਵਿਚ ਪੀਯੂ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਧੂਮ ਧੜੱਕੇ ਨਾਲ ਸਮਾਪਤ ਹੋ ਗਿਆ। ਤੀਜੇ ਦਿਨ ਮੁੱਖ ਮਹਿਮਾਨ ਵਜੋਂ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਪੁੱਜੇ ਜਨਿ੍ਹਾਂ ਦਾ ਕਾਲਜ ਪ੍ਰਿੰਸੀਪਲ ਡਾ. ਨਵਜੋਤ ਕੌਰ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਵਿਰਾਸਤ ਅਤੇ ਸੱਭਿਆਚਾਰਕ ਸੰਭਾਲ ਦੇ ਵਿਸ਼ੇ ’ਤੇ ਕਾਲਜ ਦੀ ਸਾਲਾਨਾ ਮੈਗਜ਼ੀਨ ਅਗੰਮੀ ਜੋਤ 2022-23 ਵੀ ਜਾਰੀ ਕੀਤਾ ਗਿਆ। ਜੀਜੀਡੀਐਸਡੀ-32ਨੇ ਪੀਯੂ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ 2023 ਦੀ ਓਵਰਆਲ ਟਰਾਫੀ ਜਿੱਤੀ ਜਦਕਿ ਐਸਜੀਜੀਐਸੀ-26 ਨੇ ਯੂਥ ਫੈਸਟੀਵਲ ਦੀ ਦੂਜੀ ਓਵਰਆਲ ਟਰਾਫੀ ਜਿੱਤੀ। ਡੀਏਵੀ 10 ਨੇ ਤੀਜਾ ਸਥਾਨ ਹਾਸਲ ਕੀਤਾ। ਸਵੇਰ ਦੇ ਸੈਸ਼ਨ ਦੇ ਮੁੱਖ ਮਹਿਮਾਨ ਵਜੋਂ ਯੂਟੀ ਦੀ ਐੱਸਐੱਸਪੀ ਕੰਵਰਦੀਪ ਕੌਰ ਪੁੱਜੇ। ਇਸ ਮੌਕੇ ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫਿਲਮ ‘ਮੌਜਾਂ ਹੀ ਮੌਜਾਂ’ ਦਾ ਪ੍ਰਚਾਰ ਕਰਕੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਅਦਾਕਾਰ ਕਰਤਾਰ ਸਿੰਘ ਚੀਮਾ ਅਤੇ ਗਾਇਕ ਕਾਕਾ ਵੀ ਕਾਲਜ ਪੁੱਜੇ ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਪ੍ਰਿੰਸੀਪਲ ਨੇ ਧੰਨਵਾਦ ਕੀਤਾ। ਭੰਗੜਾ ਵਿਚ ਪਹਿਲਾ ਸਥਾਨ ਜੀਜੀਡੀਐਸਡੀ-32, ਦੂਜਾ ਐਸਜੀਜੀਐਸਸੀ 26, ਤੇ ਤੀਜਾ ਸਥਾਨ ਪੀਜੀਜੀਸੀ 11 ਨੇ ਹਾਸਲ ਕੀਤਾ।

Advertisement

Advertisement
Advertisement