For the best experience, open
https://m.punjabitribuneonline.com
on your mobile browser.
Advertisement

ਪ੍ਰੇਮ ਸਬੰਧਾਂ ਕਾਰਨ ਨੌਜਵਾਨ ਦੀ ਹੱਤਿਆ

07:53 AM Jul 19, 2024 IST
ਪ੍ਰੇਮ ਸਬੰਧਾਂ ਕਾਰਨ ਨੌਜਵਾਨ ਦੀ ਹੱਤਿਆ
Advertisement

ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਪਿੰਡ ਜੰਡਵਾਲਾ ਬਿਸ਼ਨੋਈਆਂ ਵਿੱਚ ਬੀਤੀ ਪ੍ਰੇਮ-ਸਬੰਧਾਂ ਕਰਕੇ 20 ਸਾਲਾ ਨੌਜਵਾਨ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ। ਘਟਨਾ ਸਮੇਂ ਨੌਜਵਾਨ ਘਰ ਸਾਹਮਣੇ ਪਲਾਟ ਵਿੱਚ ਸੌਂ ਰਿਹਾ ਸੀ। ਮ੍ਰਿਤਕ ਦੀ ਪਛਾਣ ਮੁਕੇਸ਼ ਕੁਮਾਰ ਵਜੋਂ ਹੋਈ ਹੈ। ਸਦਰ ਪੁਲੀਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਮੁਕੇਸ਼ ਦੇ ਗੁਆਂਢ ਵਿੱਚ ਰਹਿਣ ਵਾਲੀ ਇੱਕ ਲੜਕੀ ਨਾਲ ਪ੍ਰੇਮ ਸਬੰਧ ਸਨ। ਮਾਪਿਆਂ ਨੇ ਦੋਵਾਂ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ। ਆਖ਼ਰ ਮਾਪਿਆਂ ਨੇ ਬੀਤੀ 25 ਜੂਨ ਨੂੰ ਲੜਕੀ ਦਾ ਕਿਧਰੇ ਹੋਰ ਵਿਆਹ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਹੁਣ ਕੁਝ ਦਿਨਾਂ ਤੋਂ ਲੜਕੀ ਆਪਣੇ ਪੇਕੇ ਘਰ ਆਈ ਹੋਈ ਸੀ। ਮੁਕੇਸ਼ ਨੂੰ ਕੁੜੀ ਦੀ ਆਮਦ ਦੀ ਸੂਚਨਾ ਮਿਲਣ ’ਤੇ ਉਹ ਉਸਦੇ ਆਲੇ-ਦੁਆਲੇ ਵਾਰ-ਵਾਰ ਚੱਕਰ ਕੱਟਣ ਲੱਗਾ। ਲੜਕੀ ਦੇ ਪਿਤਾ ਅਤੇ ਭਰਾ ਨੇ ਮੁਕੇਸ਼ ਵੱਲੋਂ ਚੱਕਰ ਲਗਾਉਣ ’ਤੇ ਇਤਰਾਜ਼ ਜਤਾਇਆ। ਮੁਕੇਸ਼ ਨੇ ਉਨ੍ਹਾਂ ਦੇ ਘਰ ਦੇ ਅੱਗਿਓਂ ਚੱਕਰ ਲਾਉਣੇ ਬੰਦ ਨਹੀਂ ਕੀਤੇ। ਫ਼ਿਰ ਪੰਚਾਇਤ ਸੱਦ ਕੇ ਮੁਕੇਸ਼ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਬਾਵਜੂਦ ਉਹ ਆਪਣੀ ਜ਼ਿੱਦ ’ਤੇ ਕਾਇਮ ਰਿਹਾ। ਹੱਤਿਆ ਕਾਂਡ ਦੀ ਸੂਚਨਾ ਮਿਲਣ ’ਤੇ ਡੀਐੱਸਪੀ ਕਿਸ਼ੋਰੀ ਲਾਲ ਮੌਕੇ ‘ਤੇ ਪੁੱਜੇ।

Advertisement

Advertisement
Author Image

sukhwinder singh

View all posts

Advertisement
Advertisement
×