ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ ਵਿੱਚ ਯੁਵਕ ਮੇਲਾ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਅਕਤੂਬਰ
ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਇੰਟਰਜ਼ੋਨਲ ਕਾਲਜਾਂ ਦਾ ਤਿੰਨ ਰੋਜ਼ਾ ਯੁਵਕ ਮੇਲਾ ਇਥੋਂ ਦੇ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟਸ ਵਿੱਚ ਸ਼ੁਰੂ ਹੋਇਆ ਹੋਇਆ ਜਿਸ ਵਿਚ 20 ਕਾਲਜਾਂ ਦੇ 1400 ਤੋਂ ਵਧੇਰੇ ਵਿਦਿਆਰਥੀਆ ਹਿੱਸਾ ਲੈ ਰਹੇ ਹਨ। ਇਸ ਮੇਲੇ ਦੌਰਾਨ ਵਿਦਿਆਰਥੀਆਂ ਦੇ 16 ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣਗੇ। ਅੱਜ ਸ਼ੁਰੂ ਹੋੲ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ’ਵਰਸਿਟੀ ਦੇ ਡਿਪਟੀ ਡਾਇਰੈਕਟਰ ਡਾ. ਨਵ ਦੀਪਕ ਸਿੰਘ ਸੰਧੂ ਨੇ ਸਮਾਗਮ ਦਾ ਉਦਾਘਟਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਗਰਾਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਅਜਿਹੇ ਪ੍ਰੋਗਰਾਮ ਨਾ ਸਿਰਫ਼ ਵਿਦਿਆਰਥੀਆਂ ’ਚ ਆਤਮ ਵਿਸਵਾਸ਼ ਪੈਦਾ ਕਰਦੇ ਹਨ ਸਗੋਂ ਉਨ੍ਹਾਂ ਅੰਦਰ ਲੁਕੇ ਹੋਏ ਹੁਨਰ ਨੂੰ ਵੀ ਉਜਾਗਰ ਕਰਦੇ ਹਨ। ਇਸ ਮੌਕੇ ਲੋਕ ਗੀਤ, ਵਾਰਾਂ, ਭਾਰਤੀ ਸੱਭਿਆਚਾਰਕ ਗੀਤ, ਗਰੁੱਪ ਸਾਂਗ, ਸ਼ਬਦ ਤੇ ਭਜਨ, ਕਵਿਤਾਵਾਂ, ਮਮਿੱਕਰੀ, ਮਿੰਨੀ ਕਹਾਣੀਆਂ, ਨਾਟਕ ਆਦਿ ਵੱਖਰੀ ਛਾਪ ਛੱਡਦੇ ਨਜ਼ਰ ਆਏ। ਕਾਲਜ ਦੇ ਚੇਅਰਮੈਨ ਗੁਰਸ਼ਰਨ ਸਿੰਘ ਨੇ ਵਿਦਿਆਰਥੀਆਂ ਵੱਲੋਂ ਕੀਤੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ।