ਯੁਵਕ ਮੇਲਾ: ਓਵਰਆਲ ਟਰਾਫੀ ’ਤੇ ਗੌਰਮਿੰਟ ਕਾਲਜ ਹੁਸ਼ਿਆਰਪੁਰ ਕਾਬਜ਼
ਭਗਵਾਨ ਦਾਸ ਸੰਦਲ
ਦਸੂਹਾ, 11 ਅਕਤੂਬਰ
ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਵਿੱਚ ਕਰਵਾਇਆ ਪੰਜ ਰੋਜ਼ਾ ਯੁਵਕ ਮੇਲਾ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਸਮਾਗਮ ਦੇ ਆਖ਼ਰੀ ਦਿਨ ਦੇ ਪਹਿਲੇ ਸੈਸ਼ਨ ਦਾ ਉਦਘਾਟਨ ਮੁੱਖ ਮਹਿਮਾਨ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕੀਤਾ ਜਦੋੋਂਕਿ ਦੂਜੇ ਸੈਸ਼ਨ ਦੇ ਮੁੱਖ ਮਹਿਮਾਨ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਤੇ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਘੁੰਮਣ ਸਨ। ਕਨਵੀਨਰ ਪ੍ਰਿੰ. ਡਾ. ਵਰਿੰਦਰ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ।
ਇਸ ਮੌਕੇ ਕੁੜੀਆਂ ਦੇ ਲੋਕ-ਨਾਚ ਮੁਕਾਬਲਿਆਂ ਵਿੱਚ ਗੌਰਮਿੰਟ ਕਾਲਜ ਹੁਸ਼ਿਆਰਪੁਰ ਨੇ ਪਹਿਲਾ, ਜੇਸੀਡੀਏਵੀ ਕਾਲਜ ਦਸੂਹਾ ਨੇ ਦੂਜਾ ਅਤੇ ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ ਤੇ ਪੀਯੂਐਸਜੀ ਹੁਸ਼ਿਆਰਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਮੁੰਡਿਆਂ ਦੇ ਲੋਕ-ਨਾਚ ਮੁਕਾਬਲਿਆਂ ਵਿੱਚ ਐੱਸਜੀਜੀਐੱਸ ਖ਼ਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਡੀਏਵੀ ਕਾਲਜ ਹੁਸ਼ਿਆਰਪੁਰ ਨੇ ਦੂਜਾ, ਐੱਸਪੀਐੱਨ ਕਾਲਜ ਮੁਕੇਰੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਗਿੱਧੇ ਵਿੱਚੋਂ ਐਸਜੀਜੀਐਸ ਖਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਦਸ਼ਮੇਸ ਗਰਲਜ਼ ਕਾਲਜ ਚੱਕ ਅਲਾ ਬਖਸ਼ ਮੁਕੇਰੀਆਂ ਨੇ ਦੂਜਾ ਅਤੇ ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਤੇ ਬੀਏਐਮ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਗਿੱਧੇ ਵਿੱਚ ਵਿਅਕਤੀਗਤ ਤੌਰ ’ਤੇ ਐਸਜੀਜੀਐਸ ਖਾਲਸਾ ਕਾਲਜ ਮਾਹਿਲਪੁਰ, ਐਸਪੀਐਨ ਕਾਲਜ ਮੁਕੇਰੀਆਂ ਅਤੇ ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਤੇ ਐਸਜੀਜੀਐਸ ਮਾਹਿਲਪੁਰ ਸਾਂਝੇ ਤੌਰ ’ਤੇ ਹਾਸਲ ਕੀਤਾ। ਓਵਰਆਲ ਟਾਰਫੀ ’ਤੇ ਗੌਰਮਿੰਟ ਕਾਲਜ ਹੁਸ਼ਿਆਰਪੁਰ ਨੇ ਕਬਜ਼ਾ ਕੀਤਾ। ਮੁੱਖ ਪ੍ਰਬੰਧਕ ਸਕੱਤਰ ਡਾ. ਅਮਰਜੀਤ ਕੌਰ ਕਾਲਕਟ ਤੇ ਅਕਾਂਕਸ਼ਾ ਅਨੂੰ ਨੇ ਮਹਿਮਾਨਾਂ, ਕਾਲਜ ਮੁਖੀਆਂ ਤੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ।