For the best experience, open
https://m.punjabitribuneonline.com
on your mobile browser.
Advertisement

ਜਲੰਧਰ ਨਿਗਮ ਚੋਣ ਸ਼ਾਂਤੀ ਨਾਲ ਸਿਰੇ ਚੜ੍ਹੀ

06:56 AM Dec 22, 2024 IST
ਜਲੰਧਰ ਨਿਗਮ ਚੋਣ ਸ਼ਾਂਤੀ ਨਾਲ ਸਿਰੇ ਚੜ੍ਹੀ
ਜਲੰਧਰ ਵਿੱਚ ਵੋਟਾਂ ਪਾਉਣ ਲਈ ਕਤਾਰ ਵਿੱਚ ਲੱਗੇ ਹੋਏ ਵੋਟਰ। -ਫੋਟੋ: ਮਲਕੀਅਤ ਸਿੰਘ
Advertisement

ਹਤਿਦਰ ਮਹਿਤਾ
ਜਲੰਧਰ, 21 ਦਸੰਬਰ
ਇੱਥੇ ਨਗਰ ਨਿਗਮ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਸ਼ਾਂਤਮਈ ਸਿਰੇ ਚੜ੍ਹ ਗਿਆ। ਜਾਣਕਾਰੀ ਅਨੁਸਾਰ ਸਵੇਰੇ 7 ਵਜੇ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਈ ਅਤੇ 4 ਸ਼ਾਮ ਚਾਰ ਵਜੇ ਤੱਕ ਜਾਰੀ ਰਹੀ। ਇਸ ਮਗਰੋਂ 85 ’ਚੋਂ 71 ਸੀਟਾਂ ਦੇ ਆਏ ਨਤੀਜਿਆਂ ’ਚ ਆਮ ਆਦਮੀ ਪਾਰਟੀ ਨੇ 38 ਸੀਟਾਂ, 17 ਕਾਂਗਰਸ, 13 ਭਾਜਪਾ, 1 ਬਸਪਾ ਤੇ ਦੋ ਸੀਟਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ। ਹਾਲ ਹੀ ’ਚ ਕਾਂਗਰਸ ਤੋਂ ‘ਆਪ’ ਵਿਚ ਸ਼ਾਮਲ ਹੋਏ ਸਾਬਕਾ ਮੇਅਰ ਜਗਦੀਸ਼ ਰਾਜਾ ਤੇ ਡਿਪਟੀ ਮੇਅਰ ਬੰਟੀ ਚੋਣ ਹਾਰ ਗਏ। ਹੁਣ ਤੱਕ ਆਏ ਨਤੀਜੀਆਂ ’ਚ ਵਾਰਡ ਨੰਬਰ 1 ਤੋਂ ਪਰਮਜੀਤ ਕੌਰ (ਆਪ), 2 ਤੋਂ ਹਰਪ੍ਰੀਤ ਵਾਲੀਆ ਕਾਂਗਰਸ, 3 ਤੋਂ ਬਲਜਿੰਦਰ ਕੌਰ ਲੁਬਾਣਾ (ਆਪ), 4 ਤੋਂ ਜਗੀਰ ਸਿੰਘ ‘ਆਪ’, 5 ਤੋਂ ਨਵਦੀਪ ਕੌਰ ‘ਆਪ’, 7 ਤੋਂ ਨਿਰਮਲ ਕੌਰ ਕਾਂਗਰਸ, 10 ਤੋਂ ਬਲਬੀਰ ਬਿੱਟੂ ‘ਆਪ’, 11 ਕਰਮਜੀਤ ਕੌਰ ‘ਆਪ’ , 12 ਤੋਂ ਸ਼ਿਵਮ ਸ਼ਰਮਾ ਭਾਜਪਾ, 14 ਤੋਂ ਬੰਟੂ ਸੱਭਰਵਾਲ ‘ਆਪ’, 16 ਤੋਂ ਰਾਜਿੰਦਰ ਮਿੰਟੂ ਜੁਨੇਜਾ ਆਪ, 17 ਤੋਂ ਸੱਤਿਆ ਦੇਵੀ ਭਾਜਪਾ, 18 ਤੋਂ ਕੰਵਰ ਸਰਤਾਜ ਭਾਜਪਾ, 19 ਤੋਂ ਮਨਜੀਤ ਕੌਰ ਭਾਜਪਾ, 21 ਤੋਂ ਪਿੰਦਰਜੀਤ ਕੌਰ ‘ਆਪ’, 22 ਤੋਂ ਰੌਬਿਨ ‘ਆਪ’ , 23 ਤੋਂ ਪਰਮਜੀਤ ਕੌਰ ਕਾਂਗਰਸ, 24 ਤੋਂ ਅਮਿਤ ਢੱਲ ‘ਆਪ’, 25 ਤੋਂ ਉਮਾ ਬੇਰੀ ਕਾਂਗਰਸ, 27 ਤੋਂ ਪ੍ਰਭਜੋਤ ਕੌਰ ਕਾਂਗਰਸ, 28 ਪਰਮਜੋਤ ਸ਼ੈਰੀ ਚੱਢਾ ਕਾਂਗਰਸ, 29 ਮੀਨੂ ਭਾਜਪਾ, 30 ਤੋਂ ਜਸਲੀਨ ਸੇਠੀ ਕਾਂਗਰਸ, 31 ਅਨੂਪ ਕੌਰ ‘ਆਪ’, 32 ਬਲਰਾਜ ਠਾਕੁਰ ਕਾਂਗਰਸ, 33 ਤੋਂ ਅਰੁਣਾ ਅਰੋੜਾ ਕਾਂਗਰਸ, 34 ਤੋਂ ਦਵਿੰਦਰ ਸੂਦ ਬਸਪਾ, 35 ਤੋਂ ਹਰਸ਼ਰਨ ਹੈਪੀ ਕਾਂਗਰਸ, 36 ਤੋਂ ਪਵਨ ਕੁਮਾਰ ਕਾਂਗਰਸ, 39 ਤੋਂ ਮਨਜੀਤ ਕੌਰ ‘ਆਪ’, 40 ਤੋਂ ਅਜੈ ਕੁਮਾਰ ਭਾਜਪਾ, 41 ਤੋਂ ਸ਼ਬਨਮ ਭਾਜਪਾ, 42 ਤੋਂ ਰੋਮੀ ਆਪ, 43 ਤੋਂ ਸੁਨੀਤਾ ਟਿੱਕਾ ਆਪ, 44 ਤੋਂ ਰਾਜ ਕੁਮਾਰ ਰਾਜੂ ਆਪ, 46 ਤੋਂ ਤਰਸੇਮ ਲਖੋਤਰਾ ਆਜ਼ਾਦ, 48 ਤੋਂ ਹਰਜਿੰਦਰ ਲੱਡਾ ‘ਆਪ’, 49 ਤੋਂ ਨੇਹਾ ਕਾਂਗਰਸ, 50 ਤੋਂ ਮਨਜੀਤ ਐੱਸ ਟੀਟੂ ਭਾਜਪਾ, 53 ਤੋਂ ਜੋਤੀ ਭਾਜਪਾ, 55 ਤੋਂ ਤਰਵਿੰਦਰ ਕੁਮਾਰ ਸੋਈ ਭਾਜਪਾ, 56 ਤੋਂ ਮੁਕੇਸ਼ ਸੇਠੀ ‘ਆਪ’, 57 ਤੋਂ ਕਵਿਤਾ ਸੇਠ ‘ਆਪ’, 58 ਤੋਂ ਮਨੀਸ਼ ‘ਆਪ’, 59 ਤੋਂ ਚਰਨਜੀਤ ਕੇ ਸੰਘਾ ਭਾਜਪਾ, 60 ਤੋਂ ਗੁਰਜੀਤ ਸਿੰਘ ਘੁੰਮਣ ‘ਆਪ’, 64 ਤੋਂ ਰਾਜੀਵ ਢੀਂਗਰਾ ਭਾਜਪਾ, 65 ਤੋਂ ਪਰਵੀਨ ਵਾਸਨ ਕਾਂਗਰਸ, 66 ਤੋਂ ਗੁਰਵਿੰਦਰ ਬੰਟੀ ਕਾਂਗਰਸ, 67 ਤੋਂ ਕਮਲਜੀਤ ਕੌਰ ਕਾਂਗਰਸ, 68 ਤੋਂ ਅਵਿਨਾਸ਼ ਕੁਮਾਰ ‘ਆਪ’, 69 ਤੋਂ ਹਰਸਿਮਰਨ ਕੌਰ ‘ਆਪ’, 70 ਤੋਂ ਜਤਿਨ ਗੁਲਾਟੀ ‘ਆਪ’, 71 ਰਜਨੀ ਬਾਹਰੀ ਕਾਂਗਰਸ, 72 ਤੋਂ ਹਿਤੇਸ਼ ਗਰੇਵਾਲ ‘ਆਪ’, 73 ਤੋਂ ਰਮਨਦੀਪ ਬਾਲੀ ‘ਆਪ’, 74 ਤੋਂ ਰੀਨਾ ਕੌਰ ‘ਆਪ’, 78 ਤੋਂ ਦੀਪਕ ਸ਼ਾਰਦਾ ‘ਆਪ’, 80 ਤੋਂ ਅਸ਼ਵਨੀ ਅਗਰਵਾਲ ‘ਆਪ’, 81 ਤੋ ਸੀਮਾ ਰਾਣੀ ਆਜ਼ਾਦ, 85 ਤੋਂ ਦਵਿੰਦਰ ਕੌਰ ਸੋਨੂੰ ਭਾਜਪਾ ਜੇਤੂ ਰਹੇ ਹਨ। 14 ਸੀਟਾਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ। ਇਸੇ ਦੌਰਾਨ ਸਾਬਕਾ ਵਿਧਾਇਕ ਅੰਗੁਰਾਲ ਨੇ ਦੋਸ਼ ਲਾਇਆ ਹੈ ਕਿ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਗੁੰਡੇ ਬੁਲਾ ਕੇ ਇੱਥੇ ਹੰਗਾਮਾ ਕੀਤਾ ਹੈ।

Advertisement

ਭੋਗਪੁਰ ਕੌਂਸਲ ’ਤੇ ਡਿਵੈਲਪਮੈਂਟ ਕਮੇਟੀ ਦਾ ਕਬਜ਼ਾ

ਭੋਗਪੁਰ (ਬਲਵਿੰਦਰ ਸਿੰਘ ਭੰਗੂ): ਨਗਰ ਕੌਂਸਲ ਭੋਗਪੁਰ ਦੀ ਚੋਣ ਸ਼ਾਂਤਮਈ ਸਮਾਪਤ ਹੋਈ ਅਤੇ ਵੋਟਿੰਗ ਫ਼ੀਸਦ 72 ਰਹੀ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਚੋਣ ਦੌਰਾਨ ਭੋਗਪੁਰ ਡਿਵੈਲਪਮੈਂਟ ਕਮੇਟੀ ਦੇ ਉਮੀਦਵਾਰ ਨੂੰ ਬਹੁਮਤ ਪ੍ਰਾਪਤ ਹੋਇਆ। ਇਸ ਚੋਣ ’ਚ ਆਮ ਆਦਮੀ ਪਾਰਟੀ ਨੂੰ ਸਿਆਸੀ ਧੱਕਾ ਲੱਗਿਆ ਉਥੇ ਹੀ ਕਾਂਗਰਸ ਦਾ ਗ੍ਰਾਫ ਉੱਚਾ ਹੋਇਆ। ਦੂਜੇ ਪਾਸੇ ਰਾਜ ਕੁਮਾਰ ਰਾਜਾ ਗਰੁੱਪ ਭੋਗਪੁਰ ਦਾ ਸੱਤਾ ਸੰਭਾਲਣ ਲਈ ਰਾਹ ਪੱਧਰਾ ਹੋ ਗਿਆ। ਜਾਣਕਾਰੀ ਅਨੁਸਾਰ ਚੋਣਾਂ ਵਿੱਚ ‘ਆਪ’ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਦੀ ਪਤਨੀ ਉਰਮਿਲਾ ਭੱਟੀ ਵੀ ਚੋਣ ਹਾਰ ਗਏ। ਇਸ ਦੌਰਾਨ ਵਾਰਡ ਨੰਬਰ-1 ਤੋੋਂ ਰਣਜੀਤ ਕੌਰ, ਵਾਰਡ 2 ਤੋਂ ਰਾਜ ਕੁਮਾਰ ਰਾਜਾ, 3 ਤੋਂ ਨੀਤੀ ਅਰੋੜਾ, 4 ਤੋਂ ਸੁਖਦੇਵ ਲਾਲ, 5 ਤੋਂ ਕਮਲੇਸ਼ ਰਾਣੀ, 6 ਤੋਂ ਰਕੇਸ਼ ਬੱਗਾ, 7 ਨਿਰੰਜਨ ਕੌਰ, 8 ਤੋਂ ਮੁਨੀਸ਼ ਕੁਮਾਰ, 9 ਤੋਂ ਡਾ. ਕਮਲ ਸਿੰਘ, 10 ਤੋਂ ਰੇਖਾ ਅਰੋੜਾ, 11 ਤੋਂ ਸਤਨਾਮ ਸਿੰਘ, 12 ਸੁਖਜੀਤ ਸਿੰਘ ਤੇ 13 ਤੋਂ ਜੀਤ ਰਾਣੀ ਜੇਤੂ ਰਹੀ। ਇਸ ਦੌਰਾਨ ਚੋਣ ਲੜ ਰਹੇ ਇੱਕ ਪਰਿਵਾਰ ਦੇ ਛੇ ਮੈਂਬਰਾਂ ’ਚੋਂ ਪੰਜ ਨੇ ਜਿੱਤ ਪ੍ਰਾਪਤ ਕਰਕੇ ਇਤਿਹਾਸ ਰਚ ਦਿੱਤਾ।

Advertisement

ਬਿਲਗਾ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ‘ਆਪ’ ਜੇਤੂ

ਫਿਲੌਰ (ਸਰਬਜੀਤ ਗਿੱਲ): ਕਸਬਾ ਬਿਲਗਾ ਦੀ ਨਗਰ ਪੰਚਾਇਤ ’ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕਰ ਲਿਆ ਹੈ। ਕੁੱਲ 13 ਵਾਰਡਾਂ ’ਚੋਂ ‘ਆਪ’ ਦੇ ਦੋ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤੇ ਚੁੱਕੇ ਹਨ। ਅੱਜ 11 ਵਾਰਡਾਂ ’ਚ ਹੋਈ ਚੋਣ ਦੌਰਾਨ ਆਮ ਆਦਮੀ ਪਾਰਟੀ ਛੇ ਅਤੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬਸਪਾ ਅਤੇ ਸੀਪੀਐੱਮ ਅਧਾਰਿਤ ਗੱਠਜੋੜ ਨੇ ਪੰਜ ਵਾਰਡਾਂ ’ਚ ਜਿੱਤ ਹਾਸਲ ਕੀਤੀ ਹੈ। ਵਾਰਡ ਨੰਬਰ 2 ਤੋਂ ਗੁਰਨਾਮ ਸਿੰਘ ਜੱਖੂ, ਵਾਰਡ ਨੰਬਰ 4 ਤੋਂ ਲਖਵੀਰ ਸਿੰਘ, ਵਾਰਡ ਨੰਬਰ 5 ਤੋਂ ਕੁਲਵਿੰਦਰ ਕੌਰ, ਵਾਰਡ ਨੰਬਰ 6 ਤੋਂ ਸੰਦੀਪ ਸਿੰਘ, ਵਾਰਡ ਨੰਬਰ 7 ਤੋਂ ਕਿਰਨ ਬਾਲਾ, ਵਾਰਡ ਨੰਬਰ 8 ਤੋਂ ਹਰੀ ਓਮ, ਵਾਰਡ ਨੰਬਰ 9 ਤੋਂ ਕੁਲਵਿੰਦਰ ਕੌਰ, ਵਾਰਡ ਨੰਬਰ 10 ਤੋਂ ਸੰਜੀਵ ਕੁਮਾਰ, ਵਾਰਡ ਨੰਬਰ 11 ਤੋਂ ਸਰਬਜੀਤ ਕੌਰ, ਵਾਰਡ ਨੰਬਰ 12 ਤੋਂ ਪਰਵਿੰਦਰ ਸਿੰਘ, ਵਾਰਡ ਨੰਬਰ 13 ਤੋਂ ਬਲਰਾਜ ਕੌਰ ਜੇਤੂ ਰਹੇ। ਹਲਕਾ ਨਕੋਦਰ ਤੋਂ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਬਿਲਗਾ ਨਗਰ ਪੰਚਾਇਤ ਦੀ ਚੋਣ ’ਚ ਬਹੁਸੰਮਤੀ ਹਾਸਲ ਕਰਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਫਿਲੌਰ ਦੀ ਨਗਰ ਕੌਂਸਲ ਦੇ ਵਾਰਡ ਨੰਬਰ 13 ਦੀ ਜ਼ਿਮਨੀ ਚੋਣ ’ਚ ‘ਆਪ’ ਦੀ ਉਮੀਦਵਾਰ ਰਜਨੀ ਗਾਬਾ 449 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ। ਉਨ੍ਹਾਂ ਨੇ ਕੁੱਲ 558 ਵੋਟ ਪ੍ਰਾਪਤ ਕੀਤੇ। ਕਾਂਗਰਸ ਦੀ ਰੇਖਾ ਕਨੌਜੀਆ ਨੂੰ 109, ਭਾਜਪਾ ਦੀ ਬੀਬੀ ਨਰਿੰਦਰ ਕੌਰ ਨੂੰ 31, ਆਜ਼ਾਦ ਉਮੀਦਵਾਰ ਅਨੂ ਨੂੰ 28 ਅਤੇ ਇਕ ਵੋਟ ਨੋਟਾ ਨੂੰ ਪਈ।

Advertisement
Author Image

Advertisement