For the best experience, open
https://m.punjabitribuneonline.com
on your mobile browser.
Advertisement

ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

06:56 AM Jun 21, 2024 IST
ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
Advertisement

ਪੱਤਰ ਪ੍ਰੇਰਕ
ਮਾਨਸਾ, 20 ਜੂਨ
ਬਿਜਲੀ ਦਾ ਕਰੰਟ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਥਾਣਾ ਸਿਟੀ ਬੁਢਲਾਡਾ ਪੁਲੀਸ ਨੇ ਲਾਪਰਵਾਹੀ ਵਰਤਣ ਦੇ ਦੋਸ਼ ਹੇਠਲਾਈਨਮੈਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐਸਆਈ ਗੁਰਦਸ਼ਨ ਸਿੰਘ ਨੇ ਦੱਸਿਆ ਕਿ ਮੁਦੱਈ ਜਸਵੰਤ ਸਿੰਘ ਵਾਸੀ ਪਿੰਡ ਦਾਤੇਵਾਸ ਦੁਆਰਾ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਲੜਕਾ ਸਮਸ਼ੇਰ ਸਿੰਘ, ਜੋ ਪ੍ਰਾਈਵੇਟ ਤੌਰ ’ਤੇ ਲਾਇਨਮੈਨ ਚੇਤਨਦਾਸ ਵਾਸੀ ਬੁਢਲਾਡਾ ਨਾਲ ਬਿਜਲੀ ਠੀਕ ਕਰਨ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ 18 ਜੂਨ ਨੂੰ ਲਾਇਨਮੈਨ ਚੇਤਨਦਾਸ ਨੇ ਉਸ ਦੇ ਲੜਕੇ ਨੂੰ ਕਿਹਾ ਕਿ ਉਸ ਨੇ ਬਿਜਲੀ ਬੰਦ ਕਰਵਾਕੇ ਪਰਮਿਟ ਹਾਸਲ ਕੀਤਾ ਹੈ। ਇਸ ’ਤੇ ਉਸ ਦਾ ਲੜਕਾ ਬਿਜਲੀ ਦੇ ਖੰਭੇ ’ਤੇ ਚੜ੍ਹ ਗਿਆ। ਖੰਭੇ ’ਤੇ ਕੰਮ ਕਰਦਿਆਂ ਉਸ ਨੂੰ ਕਰੰਟ ਲੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।

Advertisement

Advertisement
Author Image

joginder kumar

View all posts

Advertisement
Advertisement
×