ਸਿਲੰਡਰ ਫਟਣ ਕਾਰਨ ਨੌਜਵਾਨ ਦੀ ਮੌਤ
07:22 AM Mar 30, 2024 IST
ਪੱਤਰ ਪ੍ਰੇਰਕ
ਫਗਵਾੜਾ, 29 ਮਾਰਚ
ਇਥੋਂ ਦੇ ਅਮਰ ਨਗਰ ’ਚ ਨਾਈਟਰੋਜਨ ਗੈਸ ਭਰਨ ਵਾਲੇ ਗੁਦਾਮ ’ਚ ਸਲੰਡਰ ਫੱਟਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਜੀਤ ਸਿੰਘ (27) ਵਜੋਂ ਹੋਈ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਜੋ ਗੈਸ ਵੱਡੇ ਸਲੰਡਰ ਤੋਂ ਛੋਟੇ ਸਿਲੰਡਰ ’ਚ ਭਰ ਰਿਹਾ ਸੀ ਤਾਂ ਗੈਸ ਜ਼ਿਆਦਾ ਭਰੇ ਜਾਣ ਕਾਰਨ ਇਹ ਸਲੰਡਰ ਫ਼ਟ ਗਿਆ, ਜਿਸ ਕਾਰਨ ਉਸ ਦੇ ਕਾਫ਼ੀ ਗੰਭੀਰ ਸੱਟ ਲੱਗ ਗਈ। ਜ਼ਖਮੀ ਨੂੰ ਤੁਰੰਤ ਪਹਿਲਾ ਸਥਾਨਕ ਹਸਪਤਾਲ ’ਚ ਇਲਾਜ ਲਈ ਲਿਆਂਦਾ ਗਿਆ, ਜਿੱਥੇ ਡਾਕਟਰਾ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਲੁਧਿਆਣਾ ਰੈੱਫ਼ਰ ਕਰ ਦਿੱਤਾ, ਜਿਥੇ ਉਸ ਦੀ ਮੌਤ ਹੋ ਗਈ। ਮੌਕੇ ’ਤੇ ਪੁਲੀਸ ਨੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਐੱਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਉਸ ਦੇ ਗੰਭੀਰ ਸੱਟ ਲੱਗਣ ਕਾਰਨ ਉਸਦੀ ਮੌਤ ਹੋ ਗਈ।
Advertisement
Advertisement