ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਸਦ ਨੇੜੇ ਨੌਜਵਾਨ ਵੱਲੋਂ ਆਤਮਦਾਹ ਦੀ ਕੋਸ਼ਿਸ਼

05:42 AM Dec 26, 2024 IST

ਨਵੀਂ ਦਿੱਲੀ:

Advertisement

ਇੱਥੇ ਨਵੇਂ ਸੰਸਦ ਭਵਨ ਨੇੜੇ ਅੱਜ ਲਗਪਗ 30 ਵਰ੍ਹਿਆਂ ਦੇ ਨੌਜਵਾਨ ਨੇ ਆਤਮਦਾਹ ਦੀ ਕੋਸ਼ਿਸ਼ ਕੀਤੀ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸੰਸਦ ਭਵਨ ਦੇ ਸਾਹਮਣੇ ਰੇਲ ਭਵਨ ਕੋਲ ਵਾਪਰੀ ਇਸ ਘਟਨਾ ਬਾਰੇ ਬਾਅਦ ਦੁਪਹਿਰ ਲਗਪਗ 3.35 ਵਜੇ ਸੂਚਨਾ ਮਿਲੀ, ਜਿਸ ਮਗਰੋਂ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਮੌਕੇ ’ਤੇ ਭੇਜੀ ਗਈ। ਉਨ੍ਹਾਂ ਦੱਸਿਆ ਕਿ ਸੰਸਦ ਦੇ ਨੇੜੇ ਤਾਇਨਾਤ ਸੁਰੱਖਿਆ ਜਵਾਨਾਂ ਨੇ ਉਸ ਵਿਅਕਤੀ ਜਿਸ ਦੀ ਪਛਾਣ ਜਿਤੇਂਦਰ ਵਾਸੀ ਬਾਗਪਤ (ਯੂਪੀ) ਵਜੋਂ ਹੋਈ ਹੈ, ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਪਹੁੰਚਾਇਆ। ਬਿਆਨ ’ਚ ਕਿਹਾ ਗਿਆ, ‘‘ਉਸ ਨੇ ਰੇਲ ਭਵਨ ਨੇੜੇ ਚੌਕ ’ਚ ਖ਼ੁਦ ਨੂੰ ਅੱਗ ਲਾਈ ਲਈ। ਸਥਾਨਕ ਪੁਲੀਸ ਅਤੇ ਰੇਲਵੇ ਪੁਲੀਸ ਨੇ ਕੁਝ ਲੋਕਾਂ ਨਾਲ ਤੁਰੰਤ ਅੱਗ ਬੁਝਾਈ ਤੇ ਵਿਅਕਤ ਨੂੰ ਹਸਪਤਾਲ ਪਹੁੰਚਾਇਆ।’’ -ਪੀਟੀਆਈ

Advertisement
Advertisement