ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਜਾਇਜ਼ ਹਥਿਆਰਾਂ ਸਣੇ ਨੌਜਵਾਨ ਕਾਬੂ

11:06 AM Nov 08, 2023 IST
featuredImage featuredImage
ਪੁਲੀਸ ਵਲੋਂ ਦੇਸੀ ਪਿਸਤੌਲ ਸਮੇਤ ਕਾਬੂ ਕੀਤਾ ਮੁਲਜ਼ਮ। -ਫੋਟੋ: ਮਲਕੀਅਤ ਸਿੰਘ

ਪੱਤਰ ਪ੍ਰੇਰਕ
ਜਲੰਧਰ, 7 ਨਵੰਬਰ
ਕਮਿਸ਼ਨਰੇਟ ਪੁਲੀਸ ਜਲੰਧਰ ਦੀ ਟੀਮ ਵਲੋਂ ਇੱਕ ਨੌਜਵਾਨ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਦੀ ਟੀਮ ਚੈਕਿੰਗ ਲਈ ਦਯਾਨੰਦ ਲੋਕ ਜਲੰਧਰ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰੋਬਿਨ ਪੁੱਤਰ ਨੈਲਸਨ ਮਸੀਹ ਵਾਸੀ ਦਤਾਰ ਨਗਰ ਰਾਮਾ ਮੰਡੀ ਜਲੰਧਰ ਜਿਸ ਪਾਸ ਨਾਜਾਇਜ਼ ਹਥਿਆਰ ਹੈ ਜੋ ਅੱਜ ਵੀ ਕੰਨਿਆਵਾਲੀ ਚੌਕ ਗੜ੍ਹਾ ਜਲੰਧਰ ਵਿੱਚ ਖੜਾ ਹੈ ਜੋ ਨਾਜਾਇਜ਼ ਹਥਿਆਰ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹੈ। ਜੇਕਰ ਇਸੇ ਵਕਤ ਬਿਨਾ ਦੇਰੀ ਛਾਪਾ ਮਾਰਿਆ ਜਾਵੇ ਤਾਂ ਰੋਬਿਨ ਨਾਜਾਇਜ ਹਥਿਆਰ ਸਮੇਤ ਕਾਬੂ ਆ ਸਕਦਾ ਹੈ ਜਿਸ ਤੋਂ ਕਮਿਸ਼ਨਰੇਟ ਪੁਲੀਸ ਜਲੰਧਰ ਦੀ ਟੀਮ ਵੱਲੋਂ ਮੁਖਬਰ ਵੱਲੋਂ ਦੱਸੀ ਹੋਈ ਥਾਂ ’ਤੇ ਛਾਪਾ ਮਾਰ ਕੇ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ ਇੱਕ ਦੇਸੀ ਪਿਸਤੌਲ 32 ਬੋਰ ਸਮੇਤ 4 ਰੌਂਦ ਜ਼ਿੰਦਾ ਬਰਾਮਦ ਹੋਏ। ਇਸ ’ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਵਿਰੁੱਧ ਥਾਣਾ ਡਵੀਜ਼ਨ ਨੰਬਰ 7 ਜਲੰਧਰ ਵਿਖੇ ਕੇਸ ਦਰਜ ਕੀਤਾ ਗਿਆ ਹੈ।

Advertisement

Advertisement